ਨਵੀਂ ਦਿੱਲੀ: ਸੋਮਵਾਰ ਨੂੰ 67ਵੇਂ ਰਾਸ਼ਟਰੀ ਫਿਲਮ ਐਵਾਰਡਾਂ ਦਾ ਐਲਾਨ ਕੀਤਾ ਜਾਵੇਗਾ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਰਾਸ਼ਟਰੀ ਫਿਲਮ ਐਵਾਰਡਾਂ ਦਾ ਐਲਾਨ ਸ਼ਾਮ 4 ਵਜੇ ਰਾਸ਼ਟਰੀ ਮੀਡੀਆ ਕੇਂਦਰ ਵਿੱਚ ਕਰਨਗੇ। ਪੀਆਈਬੀ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।



ਦੱਸ ਦੇਈਏ ਕਿ ਸੋਮਵਾਰ ਨੂੰ 2019 ਵਿੱਚ ਬਣੀਆਂ ਫਿਲਮਾਂ ਲਈ ਐਲਾਨ ਕੀਤਾ ਜਾਵੇਗਾ। ਇਹ ਐਲਾਨ ਪਿਛਲੇ ਸਾਲ 3 ਮਈ 2020 ਨੂੰ ਹੋਣਾ ਸੀ ਪਰ ਕੋਵਿਡ ਮਹਾਂਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ। ਦੱਸ ਦੇਈਏ ਕਿ ਇਸ ਦੇ ਲਈ ਆਨਲਾਈਨ ਐਂਟਰੀ ਹੋਈ ਸੀ।

ਐਂਟਰੀ ਦੀ ਆਖ਼ਰੀ ਤਰੀਕ 17 ਫਰਵਰੀ 2020 ਸੀ। 1 ਜਨਵਰੀ, 2019 ਤੋਂ 31 ਦਸੰਬਰ, 2019 ਤੱਕ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਵੱਲੋਂ ਪ੍ਰਮਾਣਿਤ ਫ਼ਿਲਮਾਂ ਨੂੰ ਇਸ ਵਿੱਚ ਐਂਟਰੀ ਦਿੱਤੀ ਗਈ ਹੈ।


ਇਹ ਵੀ ਪੜ੍ਹੋ: 'Prauhne' ਬਣੇ ਨਜ਼ਰ ਆਉਣਗੇ Amrit Maan ਤੇ Prem Dhillon


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904