ਚੰਡੀਗੜ੍ਹ: ਬੰਬ ਜੱਟ ਦੇ ਨਾਂ ਨਾਲ ਜਾਣੇ ਜਾਂਦੇ ਪੰਜਾਬੀ ਸਿੰਗਰ ਅੰਮ੍ਰਿਤ ਮਾਨ ਕਈ ਪੰਜਾਬੀ ਤੇ ਹਿੰਦੀ ਕਲਾਕਾਰਾਂ ਦੇ ਨਾਲ ਕੋਲੈਬ੍ਰੇਟ ਕਰਦੇ ਨਜ਼ਰ ਆਏ ਹਨ। ਹਾਲ ਹੀ 'ਚ ਅੰਮ੍ਰਿਤ ਮਾਨ ਦੇ ਗਾਣੇ 'ਕਾਲਾ ਘੋੜਾ' ਵਿੱਚ ਮਸ਼ਹੂਰ ਰੈਪਰ ਡਿਵਾਇਨ ਫ਼ੀਚਰ ਹੋਏ ਸੀ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ। ਹੁਣ ਇੱਕ ਫੇਰ ਅੰਮ੍ਰਿਤ ਮਾਨ ਦੇ ਨਾਲ ਪੰਜਾਬੀ ਇੰਡਸਟਰੀ ਦਾ ਇੱਕ ਹੋਰ ਫੇਮਸ ਚਿਹਰਾ ਨਜ਼ਰ ਆਉਣ ਲਈ ਤਿਆਰ ਹੈ। ਦੱਸ ਦਈਏ ਕਿ ਇਸ ਵਾਰ ਅੰਮ੍ਰਿਤ ਮਾਨ ਦੇ ਨਾਲ ਪ੍ਰੇਮ ਢਿੱਲੋਂ ਨਜ਼ਰ ਆਉਣਗੇ। ਜੀ ਹਾਂ ਦੋਵਾਂ ਦੇ ਇਕੱਠਿਆਂ ਦਾ ਗਾਣਾ 'ਪ੍ਰਾਹੁਣੇ' ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ। ਇਸ ਗਾਣੇ ਦਾ ਫਸਟ ਲੁੱਕ ਵਜੋਂ ਇੱਕ ਪੋਸਟਰ ਸਿੰਗਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਜਿਸ ਵਿੱਚ ਅੰਮ੍ਰਿਤ ਮਾਨ ਦੇ ਨਾਲ ਸਿੰਗਰ ਪ੍ਰੇਮ ਢਿੱਲੋਂ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਅੱਜ ਰਾਤ ਤੋਂ ਪੂਰੇ ਦੇਸ਼ 'ਚ ਲੌਕਡਾਉਨ! ਪ੍ਰਧਾਨ ਮੰਤਰੀ ਮੋਦੀ ਦੇ ਐਲਾਨ ਮਗਰੋਂ ਫੈਲ ਗਈ ਸੀ ਸਨਸਨੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904