Nawazuddin Siddiqui Share old Picture: ਬਾਲੀਵੁੱਡ ਐਦਾਕਾਰ ਨਵਾਜ਼ੂਦੀਨ ਸਿਦੀਕੀ ਹਮੇਸ਼ਾਂ ਤੋਂ ਹੀ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਅੱਜ ਨਵਾਜ਼ੁਦੀਨ ਸਿਦੀਕੀ ਜਿਸ ਮੁਕਾਮ 'ਤੇ ਹੈ ਉੱਥੋਂ ਤਕ ਪਹੁੰਚਣ ਲਈ ਉਨ੍ਹਾਂ ਨੇ ਕਾਫੀ ਸੰਘਰਸ਼ ਕੀਤਾ ਹੈ। ਵੈਸੇ ਤਾਂ ਨਵਾਜ਼ੁਦੀਨ ਸਿਦੀਕੀ ਸੋਸ਼ਲ ਮੀਡੀਆ 'ਤੇ ਘੱਟ ਹੀ ਦਿਖਾਈ ਦਿੰਦੇ ਹਨ ਪਰ ਜਦੋਂ ਆਉਂਦੇ ਹਨ ਤਾਂ ਧਮਾਲ ਮਚਾ ਦਿੰਦੇ ਹਨ। ਹੁਣ ਕੁਝ ਸਮਾਂ ਪਹਿਲਾਂ ਹੀ ਨਵਾਜ਼ੁਦੀਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਜੋ ਉਨ੍ਹਾਂ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ।
Nawazuddin Siddiqui New Post: ਦਰਅਸਲ, ਕੁਝ ਘੰਟੇ ਪਹਿਲਾਂ ਹੀ ਨਵਾਜ਼ੁਦੀਨ ਸਿਦੀਕੀ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਪਰ ਤਸਵੀਰ ਤੋਂ ਜ਼ਿਆਦਾ ਮਜ਼ੇਦਾਰ ਹੈ ਉਨ੍ਹਾਂ ਦੀ ਕੈਪਸ਼ਨ। ਜੋ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਅਦਾਕਾਰ ਨੇ ਆਪਣੀ ਤਸਵੀਰ ਦੇ ਨਾਲ ਲਿਖਿਆ, 'ਕਈ ਸਾਲ ਪਹਿਲਾਂ ਜਦੋਂ ਮੈਂ ਖੁਦ ਤੋਂ ਸਵਾਲ ਪੁੱਛਿਆ ਕਰਦਾ ਸੀ, 'ਤੇਰਾ ਕਯਾ ਹੋ ਗਿਆ ਰੇ ਕਾਲਿਆ?'
Nawazuddin Siddiqui Upcoming Movies: ਹੁਣ ਨਵਾਜ਼ੁਦੀਨ ਸਿਦੀਕੀ ਦੇ ਇਸ ਪੋਸਟ 'ਤੇ ਉਨ੍ਹਾਂ ਦੇ ਫੈਨਜ਼ ਲਗਾਤਾਰ ਕਮੈਂਟ ਕਰ ਰਹੇ ਹਨ ਤੇ ਅਦਾਕਾਰ ਦੀ ਜੰਮ ਕੇ ਤਾਰੀਫ ਵੀ ਕਰ ਰਹੇ ਹਨ। ਗੱਲ ਕਰੀਏ ਨਵਾਜ਼ੁਦੀਨ ਦੀਆਂ ਫ਼ਿਲਮਾਂ ਦੀ ਤਾਂ ਉਨ੍ਹਾਂ ਨੂੰ ਆਖਰੀ ਵਾਰ ਫ਼ਿਲਮ 'ਸੀਰੀਅਸ ਮੈਨ' ਤੇ 'ਰਾਤ ਅਕੇਲੀ ਹੈ' 'ਚ ਦੇਖਿਆ ਗਿਆ ਸੀ। ਜਲਦ ਹੀ ਐਕਟਰ 'ਬੋਲੇ ਚੂੜੀਆਂ', 'ਜੋਗਿਰਾ ਸਾਰਾ ਰਾ ਰਾ', 'ਸੰਗੀਨ' ਤੋਂ ਇਲਾਵਾ 'ਹੀਰੋਪੰਤੀ 2' 'ਚ ਵੀ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਐਂਟਰਟੇਨ ਕਰਨ ਲਈ ਆਉਣ ਵਾਲੇ ਹਨ।