ਮੁੰਬਈ: ਅਦਾਕਾਰਾ ਦੀਪਿਕਾ ਪਾਦੂਕੋਨ ਗੋਆ ਤੋਂ ਮੁੰਬਈ ਰਾਤ 9 ਵਜੇ ਦੇ ਕਰੀਬ ਪਹੁੰਚੇਗੀ। ਦੀਪਿਕਾ ਤੋਂ 26 ਸਤੰਬਰ ਨੂੰ ਡਰੱਗਸ ਕੇਸ 'ਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਟੀਮ ਪੁੱਛਗਿਛ ਕਰੇਗੀ। ਅਦਾਕਾਰਾ ਨੂੰ NCB ਨੇ ਬੁੱਧਵਾਰ ਸੰਮਨ ਭੇਜਿਆ ਸੀ।
ਇਸ ਦੇ ਨਾਲ ਹੀ NCB ਨੇ ਸ਼ਰੱਧਾ ਕਪੂਰ, ਸਾਰਾ ਅਲੀ ਖਾਨ ਅਤੇ ਰਕੁਲ ਪ੍ਰੀਤ ਸਿੰਘ ਅਤੇ ਹੋਰ ਕੁਝ ਲੋਕਾਂ ਨੂੰ ਸੰਮਨ ਜਾਰੀ ਕੀਤਾ ਸੀ। ਅੱਜ ਫੈਸ਼ਨ ਡਿਜ਼ਾਇਨਰ ਸਿਮੋਨ ਖੰਬਾਟਾ ਅਤੇ ਸ਼੍ਰੂਤੀ ਮੋਦੀ ਤੋਂ NCB ਟੀਮ ਨੇ ਪੁੱਛਗਿਛ ਕੀਤੀ।
NCB ਟੀਮ ਵੀਰਵਾਰ ਰਕੁਲ ਪ੍ਰੀਤ ਸਿੰਘ ਤੇ ਕ੍ਰਿਸ਼ਮਾ ਪ੍ਰਕਾਸ਼ ਤੋਂ ਪੁੱਛਗਿਛ ਕਰੇਗੀ। ਦੀਪਿਕਾ ਨਾਲ ਸਾਰਾ ਅਲੀ ਖਾਨ ਅਤੇ ਸ਼ਰੱਧਾ ਕਪੂਰ ਤੋਂ 26 ਸਤੰਬਰ ਨੂੰ ਪੁੱਛਗਿਛ ਹੋਵੇਗੀ। ਸਾਰਾ ਅੱਜ ਹੀ ਗੋਆ ਤੋਂ ਮੁੰਬਈ ਪਹੁੰਚੀ ਹੈ।
ਅਸਤੀਫੇ ਮਗਰੋਂ ਹੁਣ ਹਰਸਿਮਰਤ ਬਾਦਲ ਦੀ ਕੇਂਦਰ ਨੂੰ ਸਿੱਧੂ ਚੁਣੌਤੀ
ਇਕ ਅਧਿਕਾਰੀ ਨੇ ਅੱਜ ਦੱਸਿਆ ਕਿ ਅਦਾਕਾਰ ਸੁਸ਼ਾਂਤ ਰਾਜਪੂਤ ਦੀ ਮੌਤ ਮਾਮਲੇ 'ਚ ਮਾਦਕ ਪਦਾਰਥ ਦਾ ਐਂਗਲ ਸਾਹਮਣੇ ਆਉਣ ਤੋਂ ਬਾਅਦ NCB ਨੇ ਜਾਂਚ ਸ਼ੁਰੂ ਕੀਤੀ ਸੀ ਅਤੇ ਫਿਰ ਜਾਂਚ ਦਾ ਦਾਇਰਾ ਵਧਾਉਂਦਿਆਂ ਮੁੰਬਈ ਫ਼ਿਲਮ ਜਗਤ ਦੀਆਂ 'ਏ ਸ਼੍ਰੇਣੀ' ਦੀਆਂ ਹਸਤੀਆਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਪੰਜਾਬ ਦੇ ਅੰਗ-ਸੰਗ: ਦਿਖਾਵੇ ਤੇ ਚਕਾਚੌਂਧ 'ਚ ਪੰਜਾਬੀ ਭੁੱਲੇ ਅਸਲ ਵਿਆਹ ਦਾ ਸੁਆਦ, ਇਹ ਸੀ ਵਿਆਹ ਦੇ ਰਸਮ-ਰਿਵਾਜ਼
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ