ਮੁੰਬਈ-ਅਦਾਕਾਰਾ ਸ੍ਰੀਦੇਵੀ ਦੀ ਮੌਤ ਬਾਰੇ ਟੀਵੀ ਮੀਡੀਆ ਦੀ ਕਵਰੇਜ ਤੋਂ ਬਾਲੀਵੁਡ ਦੀਆਂ ਹਸਤੀਆਂ ਤੇ ਉਸ ਦੇ ਪ੍ਰਸੰਸਕ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਕਵਰੇਜ ਨੂੰ ਹੋਛੀ ਤੇ ਸੰਵੇਦਨਹੀਣ ਕਰਾਰ ਦਿੱਤਾ ਹੈ।
ਵਿਦਿਆ ਬਾਲਨ ਤੇ ਫ਼ਰਹਾਨ ਅਖ਼ਤਰ ਜਿਹੇ ਅਦਾਕਾਰਾਂ ਨੇ ਟੀਵੀ ਚੈਨਲਾਂ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ ਤੇ ਕਿਹਾ ਕਿ ਸ੍ਰੀਦੇਵੀ ਦੀ ਮੌਤ ਦੇ ਕਾਰਨ ’ਤੇ ਖਾਹਮਖਾਹ ਸੰਦੇਹ ਖੜ੍ਹਾ ਕੀਤਾ ਜਾ ਰਿਹਾ ਸੀ।