ਚੰਡੀਗੜ੍ਹ: ਐਮੀ ਵਿਰਕ ਦੀ ਫਿਲਮ 'ਨਿੱਕਾ ਜੈਲਦਾਰ' ਦੀ ਬੌਕਸ ਆਫਿਸ 'ਤੇ ਕਾਮਯਾਬੀ ਵੇਖਣ ਤੋਂ ਬਾਅਦ ਇਸ ਦਾ ਸੀਕਵੈਲ ਵੀ ਅਨਾਊਂਸ ਹੋ ਗਿਆ ਹੈ। ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਫਿਲਮ ਦੀ ਟੀਮ ਨੇ ਦੂਜੇ ਭਾਗ ਬਾਰੇ ਦੱਸਿਆ। 'ਨਿੱਕਾ ਜੈਲਦਾਰ 2' ਇੱਕ ਈਮੋਸ਼ਨਲ ਤੇ ਡਰਾਮਾ ਫਿਲਮ ਹੋਵੇਗੀ ਜੋ ਅਗਲੇ ਸਾਲ ਸਤੰਬਰ ਵਿੱਚ ਰਿਲੀਜ਼ ਕੀਤੀ ਜਾਏਗੀ। ਫਿਲਮ ਨੇ ਨਿਰਮਾਤਾ ਅਮਨੀਤ ਸ਼ੇਰ ਸਿੰਘ ਨੇ ਕਿਹਾ, "ਫਿਲਮ ਦੀ ਸਾਰੀ ਕਾਸਟ ਤੇ ਟੀਮ ਸੇਮ ਹੈ। ਲੋਕਾਂ ਨੇ ਸਾਡੀ ਫਿਲਮ ਨੂੰ ਇੰਨਾ ਪਿਆਰ ਦਿੱਤਾ ਜਿਸ ਕਰਕੇ ਅਸੀਂ ਇਹ ਫੈਸਲਾ ਲਿਆ ਹੈ।"
ਫਿਲਮ ਵਿੱਚ ਮੁੱਖ ਕਿਰਦਾਰ ਨਿਭਾਅ ਰਹੇ ਐਮੀ ਵਿਰਕ ਵੀ ਖੁਦ ਨੂੰ ਖੁਸ਼ਨਸੀਬ ਸਮਝਦੇ ਹਨ। ਉਨ੍ਹਾਂ ਕਿਹਾ, "ਮੈਂ ਦਰਸ਼ਕਾਂ ਦਾ ਸ਼ੁਕਰਗੁਜਾਰ ਹਾਂ ਕਿ ਮੇਰੀ ਸੋਲੋ ਫਿਲਮ ਨੂੰ ਵੀ ਇੰਨਾ ਪਿਆਰ ਦਿੱਤਾ। ਇਸ ਨਾਲ ਮੈਨੂੰ ਚੰਗਾ ਕੰਮ ਕਰਨ ਲਈ ਹੋਰ ਉਤਸ਼ਾਹ ਮਿਲਦਾ ਹੈ।"
'ਨਿੱਕਾ ਜੈਲਦਾਰ' ਇੱਕ ਪੰਜਾਬੀ ਪਰਿਵਾਰ ਦੀ ਕਹਾਣੀ ਸੀ ਜਿਸ ਵਿੱਚ ਪਿਆਰ ਤੇ ਕਾਮੇਡੀ ਦਾ ਤੜਕਾ ਹੈ। ਸਿਨੇਮਾਘਰਾਂ ਵਿੱਚ ਲੱਗੇ ਫਿਲਮ ਨੂੰ ਪੰਜ ਹਫਤੇ ਹੋ ਚੁੱਕੇ ਹਨ।