ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਪੰਜਾਬ ਪੁਲਿਸ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਦਰਜ ਕੀਤੇ ਗਏ ਹਾਸਰਸ ਕਲਾਕਾਰ ਭਾਰਤੀ ਸਿੰਘ ਖਿਲਾਫ ਸਖ਼ਤ ਕਦਮ ਚੁੱਕਣ ‘ਤੇ ਰੋਕ ਲਗਾ ਦਿੱਤੀ। ਜਸਟਿਸ ਸੁਦੀਪ ਆਹਲੂਵਾਲੀਆ ਦੇ ਹਾਈ ਕੋਰਟ ਦੇ ਬੈਂਚ ਨੇ 25 ਅਕਤੂਬਰ ਨੂੰ ਅਜਨਾਲਾ ਵਿਖੇ ਐਫਆਈਆਰ ਨੂੰ ਰੱਦ ਕਰਨ ਦੀ ਬੇਨਤੀ ‘ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਇਰਾਦੇ ਨਾਲ ਜਾਣਬੁੱਝ ਕੇ ਅਤੇ ਦੁਰਾਚਾਰੀ ਹਰਕਤਾਂ ਲਈ ਕਾਰਵਾਈ ਕਰਨ ਤੋਂ ਰੋਕ ਦਿੱਤਾ ਹੈ।
ਫਰਾਹ ਖ਼ਾਨ ਅਤੇ ਰਵੀਨਾ ਟੰਡਨ ਤੋਂ ਬਾਅਦ ਹੁਣ ਕਾਮੇਡੀਅਨ ਭਾਰਤੀ ਸਿੰਘ ਨੇ ਕੋਰਟ ਦਾ ਰੁਖ ਕੀਤਾ ਹੈ। ਭਾਰਤੀ ਸਿੰਘ 'ਤੇ ਇੱਕ ਟੀਵੀ ਸ਼ੋਅ ਦੌਰਾਨ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਸ 'ਚ ਭਾਰਤੀ ਦੇ ਨਾਲ ਫਰਾਹ ਅਤੇ ਰਵੀਨਾ ਟੰਡਨ ਦਾ ਨਾਂ ਵੀ ਸੀ।
ਇਸ ਮਾਮਲੇ 'ਤੇ ਹੁਣ ਭਾਰਤੀ ਦੇ ਵਕੀਲ ਅਭਿਨਵ ਸੁਦ ਨੇ ਦੱਸਿਆ ਕਿ 17 ਜਨਵਰੀ ਨੂੰ ਯਾਨੀ ਅੱਜ ਮਾਮਲੇ 'ਤੇ ਸੁਣਵਾਈ ਹੋਣੀ ਹੈ। ਜਿਸ 'ਚ ਭਾਰਤੀ ਖਿਲਾਫ ਐਫਆਈਆਰ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਜਾਵੇਗੀ ਅਤੇ ਨਾਲ ਹੀ ਪੁਲਿਸ ਕਾਰਵਾਈ 'ਤੇ ਰੋਕ ਲਗਾਉਣ ਦੀ ਅਪੀਲ ਕਰਨੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ 23 ਜਨਵਰੀ ਨੂੰ ਕੋਰਟ ਨੇ ਫਰਾਹ ਅਤੇ ਰਵੀਨਾ ਖਿਲਾਫ ਪੁਲਿਸ ਵੱਲੋਂ ਕਿਸੇ ਵੀ ਸਖ਼ਤ ਕਾਰਵਾਈ 'ਤੇ ਰੋਕ ਲੱਗਾਈ ਸੀ।