ਉੱਥੇ ਹੀ ਕਿਸੇ ਸਮੇਂ ਕਰਨ ਜੌਹਰ 'ਤੇ ਭਾਈ-ਭਤੀਜਾਵਾਦ ਦਾ ਇਲਜ਼ਾਮ ਲਾ ਚੁੱਕੀ ਕੰਗਨਾ ਰਣੌਤ ਨੇ ਕਰਨ ਜੌਹਰ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ ਹੈ। ਕੰਗਨਾ ਦਾ ਕਹਿਣਾ ਹੈ ਕਿ ਕਰਨ ਜੌਹਰ ਇਸ ਸਨਮਾਨ ਦੇ ਹੱਕਦਾਰ ਹਨ। ਉਨ੍ਹਾਂ ਨੇ ਫਿਲਮ ਇੰਡਸਟਰੀ 'ਚ ਆਪਣੇ ਗੁਣਾਂ ਦੇ ਦਮ 'ਤੇ ਚੋਟੀ ਦਾ ਸਥਾਨ ਹਾਸਲ ਕੀਤਾ ਹੈ।
ਇਸ ਦੇ ਨਾਲ ਹੀ ਕੰਗਨਾ ਨੇ ਪਦਮਸ਼੍ਰੀ ਸਨਾਮਾਨ ਲਈ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ, "ਮੈਂ ਨਿਮਰ ਹਾਂ ਤੇ ਮੈਂ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਮੈਂ ਭਾਰਤ ਸਰਕਾਰ, ਆਪਣੇ ਪ੍ਰਸ਼ੰਸਕਾ ਤੇ ਦੋਸਤਾਂ ਦੀ ਧੰਨਵਾਦੀ ਹਾਂ। ਮੈਂ ਇਸ ਸਨਮਾਨ ਲਈ ਆਪਣੇ ਦੇਸ਼ ਦਾ ਧੰਨਵਾਦ ਕਰਦੀ ਹਾਂ। ਮੈਂ ਇਸ ਸਨਮਾਨ ਨੂੰ ਹਰ ਉਸ ਮਹਿਲਾ ਨੂੰ ਸਮਰਪਿਤ ਕਰਦੀ ਹਾਂ ਜੋ ਸੁਪਨੇ ਦੇਖਣ ਦੀ ਹਿੰਮਤ ਕਰਦੀ ਹੈ।"
ਉੱਥੇ ਹੀ ਕਰਨ ਜੌਹਰ ਨੇ ਵੀ ਇੰਸਟਾਗ੍ਰਾਮ 'ਤੇ ਪੋਸਟ ਕਰਦਿਆਂ ਕਿਹਾ, "ਅਜਿਹਾ ਹਰ ਵਾਰ ਨਹੀਂ ਹੁੰਦਾ ਕਿ ਮੈਨੂੰ ਕਹਿਣ ਲਈ ਸ਼ਬਦ ਨਾ ਮਿਲਦੇ ਹੋਣ ਪਰ ਪਦਮਸ਼੍ਰੀ ਦੇਸ਼ ਦੇ ਸੁਪਰੀਮ ਨਾਗਰਿਕ ਪੁਰਸਕਾਰਾਂ 'ਚੋਂ ਇੱਕ ਅਜਿਹਾ ਸਨਮਾਨ ਪਾਉਣਾ ਅਜਿਹਾ ਹੀ ਇੱਕ ਮੌਕਾ ਹੈ। ਇਸ ਸਮੇਂ ਮੇਰੇ ਅੰਦਰ ਬਹੁਤ ਸਾਰੀਆਂ ਭਾਵਨਾਂਵਾਂ ਚੱਲ ਰਹੀਆਂ ਹਨ।