ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਤਾਰੀਫਾਂ ਕਰਕੇ ਇੱਕ ਮੰਤਰੀ ਮਜ਼ਾਕ ਦਾ ਪਾਤਰ ਬਣ ਰਹੀ ਹੈ। ਪਾਕਿਸਤਾਨ 'ਚ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਪਾਕਿਸਤਾਨ ਦੀ ਰਾਜ ਮੰਤਰੀ ਜਰਤਾਜ ਗੁਲ ਵਜੀਰ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸ਼ਾਨ 'ਚ ਕਸੀਦੇ ਪੜ੍ਹਦੇ ਨਜ਼ਰ ਆ ਰਹੀ ਹੈ।

ਜਰਤਾਜ ਨੇ ਵੀਡੀਓ 'ਚ ਕਿਹਾ, "ਪ੍ਰਧਾਨ ਮੰਤਰੀ ਦੀ ਸ਼ਖਸੀਅਤ ਬੇਹੱਦ ਖ਼ਾਸ ਹੈ। ਜੇਕਰ ਤੁਸੀਂ ਬਾਡੀ ਲੈਂਗੂਏਜ ਦੀ ਗੱਲ ਕਰੋ ਤਾਂ ਮੈਨੂੰ ਲੱਗਦਾ ਹੈ ਕਿ ਉਹ ਸਭ ਤੋਂ ਚੰਗੇ, ਕ੍ਰਿਸ਼ਮਾਈ ਸ਼ਖ਼ਸ ਹਨ। ਜਦ ਕਦੇ ਵੀ ਉਹ ਕਿਸੇ ਸਮੱਸਿਆ ਨੂੰ ਹੱਥ ਲਾਉਂਦੇ ਹਨ, ਉਹ ਜੋ ਉਨ੍ਹਾਂ ਦੀ ਕਾਤਿਲ ਮੁਸਕਾਨ ਹੈ, ਜਦ ਕਦੇ ਵੀ ਉਹ ਬੈਠਕ 'ਚ ਦਾਖਲ ਹੁੰਦੇ ਹਨ ਤਾਂ ਉਨ੍ਹਾਂ ਦਾ ਕ੍ਰਿਸ਼ਮਾ ਚੱਲ ਜਾਂਦਾ ਹੈ। ਉਨ੍ਹਾਂ ਦੀ ਬਾਡੀ ਲੈਂਗੂਏਜ ਦੀ ਕਾਫੀ ਤਾਰੀਫ਼ ਹੁੰਦੀ ਹੈ। ਉਹ ਜਿਵੇਂ ਚੱਲਦੇ ਹਨ, ਜਿਵੇਂ ਬੈਠਦੇ ਹਨ, ਉਹ ਕਾਫੀ ਆਕਰਸ਼ਤ ਹੈ।

ਇਮਰਾਨ ਦੀ ਤਾਰੀਫ ਕਰਨਾ ਜਰਤਾਜ ਨੂੰ ਮਹਿੰਗਾ ਪੈ ਰਿਹਾ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਮਜ਼ਾਕ ਉੱਡ ਰਿਹਾ ਹੈ। ਇੱਕ ਸ਼ਖ਼ਸ ਨੇ ਟਵੀਟ ਕਰਦਿਆਂ ਲਿਖਿਆ,"ਖੂਬਸੂਰਤ ਹੈ....ਪ੍ਰਧਾਨ ਮੰਤਰੀ ਹੋਰ ਕੀ ਚਾਹੁੰਦੇ ਹੋ ਤੁਸੀਂ? ਉੱਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇਸ ਪੂਰੀ ਦੁਨੀਆ 'ਚ ਇਸ ਸਭ ਤੋਂ ਵੱਧ ਬਿਨਾਂ ਕੰਮ ਵਾਲੀ ਮਹਿਲਾ ਮੰਤਰੀ ਹੈ।"