ਬਰੇਲੀ: ਪਦਮਾਵਤੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਗਲਾ ਵੱਢਣ 'ਤੇ ਰੱਖੇ ਪੰਜ ਕਰੋੜ ਤੋਂ ਬਾਅਦ ਹੁਣ ਉਸਨੂੰ ਜ਼ਿੰਦਾ ਸਾੜਨ ਤੇ ਇੱਕ ਕਰੋੜ ਦਾ ਇਨਾਮ ਰੱਖ ਦਿੱਤਾ ਹੈ। 'ਆਉਟਲੁੱਕ' ਦੀ ਵੈੱਬਸਾਈਡ ਮੁਤਾਬਕ ਅਖਿਲ ਭਾਰਤੀ ਕਸ਼ਤਰੀਆ ਮਹਾਂਸਭਾ ਦੇ ਯੂਥ ਵਿੰਗ ਦੇ ਲੀਡਰ ਭੁਵਨੇਸ਼ਵਰ ਸਿੰਘ ਨੇ ਕਿਹਾ ਹੈ ਕਿ ਜੋ ਵੀ ਦੀਪਿਕਾ ਪਾਦੁਕੋਣ ਨੂੰ ਜ਼ਿੰਦਾ ਸਾੜੇਗਾ ਉਸ ਨੂੰ ਇੱਕ ਕਰੋੜ ਦਾ ਇਨਾਮ ਦਿੱਤਾ ਜਾਵੇਗਾ।
ਇਸ ਦਰਮਿਆਨ ਲਖਨਊ ਵਿਚ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਅੱਜ ਕਿਹਾ ਕਿ ਫ਼ਿਲਮ ਵਿਚੋਂ ਜਦੋਂ ਤਕ ਵਿਵਾਦਿਤ ਅੰਸ਼ ਨਹੀਂ ਹਟਾਏ ਜਾਣਗੇ ਉਦੋਂ ਤਕ ਇਸ ਫ਼ਿਲਮ ਨੂੰ ਸੂਬੇ ਵਿਚ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਰਾਸ਼ਟਰਵਾਦੀ ਪ੍ਰਤਾਪ ਸੈਨਾ ਅਤੇ ਕਸ਼ਤਰੀਆ ਮਹਾਂਸਭਾ ਦੇ ਅਹੁਦੇਦਾਰਾਂ ਨੇ ਐਲਾਨ ਕੀਤਾ ਹੈ ਕਿ ਦੀਪਿਕਾ ਪਾਦੁਕੋਣ ਦਾ ਨੱਕ ਵੱਢ ਕੇ ਲਿਆਉਣ ਵਾਲੇ ਨੂੰ 20 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ਿਲਮ ਰਿਲੀਜ਼ ਹੋਈ ਤਾਂ ਬੁਰਾ ਹਸ਼ਰ ਹੋਵੇਗਾ।