ਮੁੰਬਈ: ਅਦਾਕਾਰ ਓਮ ਪੁਰੀ ਨੇ ਆਪਣੇ ਕੀਤੇ ਲਈ ਮੁਆਫੀ ਨਹੀਂ ਬਲਕੀ ਸਜ਼ਾ ਮੰਗੀ ਹੈ। ਇੱਕ ਟੀਵੀ ਚੈਨਲ ਦੀ ਬਹਿਸ ਵਿੱਚ ਫੌਜੀਆਂ ਖਿਲਾਫ ਬੋਲੀ ਗੱਲ 'ਤੇ ਬੇਹਦ ਪਛਤਾ ਰਹੇ ਹਨ ਪੁਰੀ। ਉਹਨਾਂ ਕਿਹਾ ਹੈ, ਮੈਂ ਆਪਣੀ ਗਲਤੀ ਮੰਨਦਾ ਹਾਂ ਅਤੇ ਸਜ਼ਾ ਦਾ ਹੱਕਦਾਰ ਹਾਂ। ਮੈਂ ਚਾਹੁੰਦਾ ਹਾਂ ਕਿ ਸੇਨਾ ਮੇਰੇ 'ਤੇ ਮੁਕਦਮਾ ਚਲਾਏ ਅਤੇ ਮੇਰਾ ਕੋਰਟ ਮਾਰਸ਼ਲ ਕਰੇ। ਸੇਨਾ ਮੈਨੂੰ ਹੱਥਿਆਰ ਚਲਾਉਣਾ ਸਿਖਾਏ ਅਤੇ ਉਸੇ ਥਾਂ 'ਤੇ ਭੇਜੇ ਜਿੱਥੇ ਜਵਾਨ ਲੜਦੇ ਲੜਦੇ ਸ਼ਹੀਦ ਹੋ ਜਾਂਦੇ ਹਨ। ਮੈਂ ਨਹੀਂ ਚਾਹੁੰਦਾ ਕਿ ਮੈਨੂੰ ਮੁਆਫ ਕੀਤਾ ਜਾਏ। ਮੈਂ ਦੇਸ਼ ਨੂੰ ਸਜ਼ਾ ਲਈ ਵਿਨਤੀ ਕਰਦਾ ਹਾਂ।

ਓਮ ਪੁਰੀ ਦੀ ਇਹ ਸਟੇਟਮੈਂਟ ਉਦੋਂ ਆਈ ਹੈ ਜਦ ਉਹਨਾਂ ਖਿਲਾਫ ਪੁਲਿਸ ਸ਼ਿਕਾਅਤ ਦਰਜ ਕਰਾਈ ਗਈ ਹੈ। ਇਹ ਸ਼ਿਕਾਇਤ ਪ੍ਰਿਥਵੀ ਮਸਕੇ ਨੇ ਕਰਾਈ ਹੈ ਜੋ ਫੌਜੀਆਂ ਬਾਰੇ ਬੋਲੀ ਇਸ ਗੱਲ ਤੋਂ ਬੇਹੱਦ ਖਫਾ ਹਨ। ਦਰਅਸਲ ਹਾਲ ਹੀ ਵਿੱਚ ਇੱਕ ਟੀ.ਵੀ. ਚੈਨਲ ਉੱਤੇ ਓਮ ਪੁਰੀ ਨੇ ਫੌਜੀਆਂ ਲਈ ਇਹ ਕਿਹਾ ਸੀ ਕਿ ਉਨ੍ਹਾਂ ਨੂੰ ਕੋਈ ਜ਼ਬਰਦਸਤੀ ਫੌਜ ਵਿੱਚ ਲੈ ਕੇ ਨਹੀਂ ਆਉਂਦਾ।

ਉਨ੍ਹਾਂ ਕਿਹਾ ਸੀ, "ਅਸੀਂ ਕਿਸੇ ਨੂੰ ਫੌਜ ਵਿੱਚ ਭਰਤੀ ਹੋਣ ਲਈ ਜ਼ਬਰਦਸਤੀ ਨਹੀਂ ਕੀਤੀ। ਮੇਰੇ ਪਿਤਾ ਵੀ ਫੌਜ ਵਿੱਚ ਸੀ ਤੇ ਮੈਨੂੰ ਉਨ੍ਹਾਂ 'ਤੇ ਮਾਣ ਹੈ। ਕੀ ਤੁਸੀਂ ਭਾਰਤ ਪਾਕਿਸਤਾਨ ਨੂੰ ਇਜ਼ਰਾਈਲ ਤੇ ਫਲਸਤੀਨ ਬਣਾਉਣਾ ਚਾਹੁੰਦੇ ਹੋ? ਮੈਨੂੰ ਸਲਮਾਨ ਜਾਂ ਕਿਸੇ ਹੋਰ ਖਾਨ ਦੀ ਕੋਈ ਪ੍ਰਵਾਹ ਨਹੀਂ। ਮੋਦੀ ਜੀ ਕੋਲ ਜਾਓ ਤੇ ਪਾਕਿਸਤਾਨੀ ਅਦਾਕਾਰਾਂ ਦੇ ਵੀਜ਼ਾ ਕੈਂਸਲ ਕਰੋ। 15-20 ਫਿਦਾਈਨ ਤਿਆਰ ਕਰੋ ਤੇ ਪਾਕਿਸਤਾਨ ਭੇਜੋ।"

ਇਸੇ ਬਿਆਨ ਤੋਂ ਬਾਅਦ ਪੁਰੀ ਕੰਟਰੋਵਰਸੀ ਵਿੱਚ ਫਸ ਗਏ ਹਨ। ਅਨੁਪਮ ਖੇਰ ਅਤੇ ਅਦਿਤੀ ਰਾਓ ਹੈਦਰੀ ਵਰਗੇ ਹੋਰ ਅਦਾਕਾਰਾਂ ਨੇ ਪੁਰੀ ਦੇ ਇਨ੍ਹਾਂ ਸ਼ਬਦਾਂ ਦੀ ਨਿੰਦਾ ਕੀਤੀ ਹੈ।