Aryan Khan Drugs Case: ਮੁੰਬਈ ਦੇ ਕਰੂਜ਼ ਡਰੱਗਜ਼ ਕੇਸ (Cruise Drugs Case) 'ਚ ਜਦੋਂ ਤੋਂ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਗ੍ਰਿਫ਼ਤਾਰੀ ਹੋਈ ਹੈ, ਉਦੋਂ ਤੋਂ ਹੀ ਨਵੀਆਂ-ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਹਰ ਰੋਜ਼ ਨਵੇਂ ਕਿਰਦਾਰ ਸਾਹਮਣੇ ਆ ਰਹੇ ਹਨ। ਕੀ ਹੈ ਇਸ ਪੂਰੇ ਮਾਮਲੇ ਦੀ ਸੱਚਾਈ? ਕੀ ਆਰੀਅਨ ਡਰੱਗ ਸਕੈਂਡਲ ਪਿੱਛੇ ਕੋਈ ਹੋਰ ਖੇਡ ਚੱਲ ਰਹੀ ਸੀ? ਕੀ ਆਰੀਅਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਕੋਈ ਸਾਜ਼ਿਸ਼ ਰਚੀ ਜਾ ਰਹੀ ਸੀ? ਏਬੀਪੀ ਨਿਊਜ਼ ਨੇ ਇਨ੍ਹਾਂ ਸਾਰੇ ਸਵਾਲਾਂ ਤੋਂ ਪਰਦਾ ਚੁੱਕ ਦਿੱਤਾ ਹੈ। ਜਾਣੋ ਕੀ ਹੈ ਆਰੀਅਨ ਡਰੱਗ ਸਕੈਂਡਲ ਦਾ ਪੂਰਾ ਸੱਚ?


ਇੱਕ ਪ੍ਰਾਈਵੇਟ ਜਾਸੂਸ ਕੇਪੀ ਗੋਸਾਵੀ ਐਂਡ ਕੰਪਨੀ ਐਨਸੀਬੀ ਦੇ ਨਾਂ 'ਤੇ ਵਸੂਲੀ ਦੀ ਖੇਡ ਖੇਡ ਰਹੀ ਸੀ। ਉਸ ਵਸੂਲੀ ਸਕੈਂਡਲ ਦਾ ਪਹਿਲਾ ਸਬੂਤ ਏਬੀਪੀ ਨਿਊਜ਼ ਦੇ ਹੱਥ ਲੱਗੀ ਵਟਸਐਪ ਚੈਟ ਹੈ। ਇਹ ਚੈਟ 3 ਅਕਤੂਬਰ ਨੂੰ ਹੋਈ ਸੀ ਤੇ ਇਸ ਚੈਟ ਰਾਹੀਂ ਕਰੂਜ਼ ਡਰੱਗਜ਼ ਮਾਮਲੇ 'ਚ ਐਨਸੀਬੀ ਦੇ ਦੋ ਅਹਿਮ ਗਵਾਹਾਂ ਕੇਪੀ ਗੋਸਾਵੀ ਤੇ ਪ੍ਰਭਾਕਰ ਸੈਲ ਵਿਚਕਾਰ ਆਪਸੀ ਗੱਲਬਾਤ ਦੇ ਰਾਜ਼ ਖੁੱਲ੍ਹ ਰਹੇ ਹਨ।



ਕੌਣ ਹੈ ਕੇਪੀ ਗੋਸਾਵੀ?


ਕੇਪੀ ਗੋਸਾਵੀ ਨੂੰ ਪਹਿਲੀ ਵਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨਾਲ ਸੈਲਫ਼ੀ 'ਚ ਦੇਖਿਆ ਗਿਆ ਸੀ। ਕੇਪੀ ਗੋਸਾਵੀ ਉਹੀ ਵਿਅਕਤੀ ਹੈ ਜੋ ਆਪਣੇ ਆਪ ਨੂੰ ਨਿੱਜੀ ਜਾਸੂਸ ਦੱਸਦਾ ਸੀ, ਪਰ ਅੱਜ ਉਹ ਜਾਅਲਸਾਜ਼ੀ ਤੇ ਧੋਖਾਧੜੀ ਦੇ ਦੋਸ਼ 'ਚ ਸਲਾਖਾਂ ਪਿੱਛੇ ਕੈਦ ਹੈ।


ਕੌਣ ਹੈ ਪ੍ਰਭਾਕਰ ਸੈਲ?


ਇਸ ਵਟਸਐਪ ਚੈਟ 'ਚ ਜਿਸ ਪ੍ਰਭਾਕਰ ਸੈਲ ਦਾ ਜ਼ਿਕਰ ਹੈ, ਉਹ NCB ਦਾ ਦੂਜਾ ਗਵਾਹ ਹੈ ਤੇ ਕੇਪੀ ਗੋਸਾਵੀ ਦਾ ਡਰਾਈਵਰ ਰਿਹਾ ਹੈ। ਪ੍ਰਭਾਕਰ ਸੈਲ ਨੇ ਐਨਸੀਬੀ ਦੀ ਵਿਜੀਲੈਂਸ ਜਾਂਚ ਟੀਮ ਨੂੰ ਹਲਫਨਾਮਾ ਦਿੱਤਾ ਹੈ, ਜਿਸ 'ਚ ਕਰੂਜ਼ ਡਰੱਗਜ਼ ਮਾਮਲੇ 'ਚ ਆਰੀਅਨ ਦੀ ਗ੍ਰਿਫ਼ਤਾਰੀ ਤੇ ਕਥਿਤ ਫਿਰੌਤੀ ਮਾਮਲੇ 'ਚ ਕਈ ਖੁਲਾਸੇ ਕੀਤੇ ਗਏ ਹਨ। ਪ੍ਰਭਾਕਰ ਸੈਲ ਨੇ ਕੇਪੀ ਗੋਸਾਵੀ ਨਾਲ ਆਪਣੀ ਵਟਸਐਪ ਚੈਟ ਵੀ ਐਨਸੀਬੀ ਨੂੰ ਸੌਂਪ ਦਿੱਤੀ ਹੈ। ਇਸ ਵਟਸਐਪ ਚੈਟ 'ਚ ਕੇਪੀ ਗੋਸਾਵੀ ਨੇ ਸਾਲ ਨੂੰ ਮੈਸੇਜ ਕਰਕੇ ਹੁਕਮ ਦਿੱਤਾ ਸੀ।


NCB ਦੇ ਨਾਮ 'ਤੇ ਵਸੂਲੀ ਦਾ ਗੇਮ


ਕੇਪੀ ਗੋਸਾਵੀ ਪ੍ਰਭਾਕਰ ਸੈਲ ਤੋਂ - ਹਾਜੀ ਅਲੀ ਚਲੇ ਜਾਓ ਤੇ ਉਹ ਕੰਮ ਪੂਰਾ ਕਰੋ ਜੋ ਮੈਂ ਤੁਹਾਨੂੰ ਕਿਹਾ ਸੀ। ਉਥੋਂ ਵਾਪਸ ਘਰ ਆ ਜਾਣਾ।



  • ਪ੍ਰਭਾਕਰ ਸੈਲ - ਜੀ ਸਰ।

  • ਕੇਪੀ ਗੋਸਾਵੀ - ਬਾਹਰੋਂ ਤਾਲਾ ਬੰਦ ਕਰ ਦੇਣਾ ਤੇ ਚਾਬੀ ਨੂੰ ਖਿੜਕੀ ਰਾਹੀਂ ਹਾਲ 'ਚ ਸੁੱਟ ਦੇਣਾ।

  • ਪ੍ਰਭਾਕਰ ਸੈਲ - ਠੀਕ ਹੈ।


ਕੇਪੀ ਗੋਸਾਵੀ - ਜਲਦੀ ਜਾਓ ਤੇ ਜਲਦੀ ਵਾਪਸ ਆਓ।


ਪ੍ਰਭਾਕਰ ਸੈਲ ਤੇ ਕੇਪੀ ਗੋਸਾਵੀ ਦੀ ਵਟਸਐਪ ਚੈਟ ਇਸ ਗੱਲ ਦਾ ਸਬੂਤ ਹੈ ਕਿ ਐਨਸੀਬੀ ਦੇ ਛਾਪੇ ਤੋਂ ਬਾਅਦ ਕਰੂਜ਼ ਪਾਰਟੀ 'ਚ ਵੱਡੀ ਗੇਮ ਚੱਲ ਰਹੀ ਸੀ। ਪ੍ਰਭਾਕਰ ਸੈਲ ਦੇ ਹਲਫ਼ਨਾਮੇ ਅਨੁਸਾਰ ਉਸ ਨੂੰ ਕੇਪੀ ਗੋਸਾਵੀ ਨੇ ਹਾਜੀ ਅਲੀ ਕੋਲ ਜਾ ਕੇ ਇੰਡੀਆਨਾ ਹੋਟਲ ਨੇੜੇ ਕਿਸੇ ਕੋਲੋਂ 50 ਲੱਖ ਰੁਪਏ ਦੀ ਨਕਦੀ ਲੈਣ ਲਈ ਕਿਹਾ ਤੇ ਪ੍ਰਭਾਕਰ ਸੈਲ ਸਵੇਰੇ 9.45 ਵਜੇ ਉੱਥੇ ਪਹੁੰਚ ਗਿਆ, ਜਿੱਥੇ ਸਫ਼ੈਦ ਰੰਗ ਦੀ ਕਾਰ ਆਈ ਤੇ ਉਸ ਨੇ 2 ਬੈਗ ਪੈਸਿਆਂ ਨਾਲ ਭਰ ਕੇ ਪ੍ਰਭਾਕਰ ਸੈਲ ਨੂੰ ਦਿੱਤੇ।


ਆਰੀਅਨ ਡਰੱਗਜ਼ ਕੇਸ 'ਚ NCB ਦਾ ਮੁੱਖ ਗਵਾਹ ਕੇਪੀ ਗੋਸਾਵੀ ਪਰਦੇ ਪਿੱਛੇ ਕੰਮ ਕਰ ਰਿਹਾ ਸੀ। ਗੋਸਾਵੀ ਦੇ ਕਹਿਣ 'ਤੇ ਉਸ ਦਾ ਡਰਾਈਵਰ ਪ੍ਰਭਾਕਰ ਵੀ ਨੋਟਾਂ ਨਾਲ ਭਰੇ ਦੋ ਬੈਗ ਲੈ ਕੇ ਆਇਆ ਸੀ। ਇਹ ਖੁਲਾਸਾ ਖੁਦ ਪ੍ਰਭਾਕਰ ਸੈਲ ਨੇ ਆਪਣੇ ਹਲਫਨਾਮੇ 'ਚ ਕੀਤਾ ਹੈ। ਇਸੇ ਹਲਫ਼ਨਾਮੇ 'ਚ ਇੱਕ ਹੋਰ ਰਾਜ਼ ਦਾ ਪਰਦਾਫਾਸ਼ ਹੋਇਆ ਹੈ। ਪ੍ਰਭਾਕਰ ਸੈਲ ਨੇ ਖੁਲਾਸਾ ਕੀਤਾ ਹੈ ਕਿ ਕਰੂਜ਼ ਪਾਰਟੀ 'ਤੇ NCB ਦੇ ਛਾਪੇ ਤੋਂ ਪਹਿਲਾਂ ਵੀ ਕੇਪੀ ਗੋਸਾਵੀ ਕੋਲ 10 ਲੋਕਾਂ ਦੀ ਹਿੱਟ ਲਿਸਟ ਮੌਜੂਦ ਸੀ।


ਹਾਈਪ੍ਰੋਫ਼ਾਈਲ ਲੋਕ ਸਨ ਕੇਪੀ ਗੋਸਾਵੀ ਦੇ ਸਾਰੇ 10 ਟਾਰਗੈਟ


ਕਥਿਤ ਵਸੂਲੀ ਕਾਂਡ ਦੇ ਸਭ ਤੋਂ ਵੱਡੇ ਸਰਗਨਾ ਪ੍ਰਭਾਕਰ ਸੈਲ ਨੇ ਇਕ ਹੋਰ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਇਹ ਖੁਲਾਸਾ ਹੋਇਆ ਕਿ ਐਨਸੀਬੀ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਕਈ ਲੋਕਾਂ ਦੀ ਪਛਾਣ ਹੋ ਚੁੱਕੀ ਸੀ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਜਾਲ ਵਿਛਾਇਆ ਗਿਆ ਸੀ। ਪ੍ਰਭਾਕਰ ਸੈਲ ਨੇ ਆਪਣੇ ਹਲਫਨਾਮੇ 'ਚ ਦਾਅਵਾ ਕੀਤਾ ਹੈ ਕਿ ਕੇਪੀ ਗੋਸਾਵੀ ਨੇ ਉਸ ਨੂੰ ਵਟਸਐਪ ਰਾਹੀਂ ਕਈ ਲੋਕਾਂ ਦੀਆਂ ਫੋਟੋਆਂ ਭੇਜੀਆਂ ਸਨ ਤੇ ਕਿਹਾ ਸੀ ਕਿ ਜੇਕਰ ਇਹ ਲੋਕ ਕਰੂਜ਼ 'ਤੇ ਗ੍ਰੀਨ ਗੇਟ ਤੋਂ ਨਿਕਲਦੇ ਹੋਏ ਦਿਖਾਈ ਦਿੰਦੇ ਹਨ ਤਾਂ ਦੱਸੋ। ਸੈਲ ਨੇ ਆਪਣੇ ਹਲਫਨਾਮੇ 'ਚ ਵੀ ਇਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ ਹੈ।


'ਏਬੀਪੀ ਨਿਊਜ਼' ਨੂੰ ਉਹ ਸਾਰੀਆਂ ਚੈਟਾਂ ਮਿਲੀਆਂ ਹਨ, ਜਿਨ੍ਹਾਂ 'ਚ ਇਹ ਸਾਫ-ਸਾਫ ਦਿਖਾਈ ਦੇ ਰਿਹਾ ਹੈ ਕਿ ਕੇਪੀ ਗੋਸਾਵੀ ਨੇ ਆਪਣੇ ਡਰਾਈਵਰ ਪ੍ਰਭਾਕਰ ਸੈਲ ਨੂੰ 10 ਲੋਕਾਂ ਦੀਆਂ ਤਸਵੀਰਾਂ ਭੇਜੀਆਂ ਸਨ। ਕੇਪੀ ਗੋਸਾਵੀ ਦੇ ਸਾਰੇ 10 ਟਾਰਗੈਟ ਬਹੁਤ ਹਾਈ ਪ੍ਰੋਫਾਈਲ ਲੋਕ ਸਨ। ਉਨ੍ਹਾਂ 10 ਟਾਰਗੈਟਾਂ ਵਿੱਚੋਂ ਇਕ ਨੂੰ ਪ੍ਰਭਾਕਰ ਸੈਲ ਨੇ ਵੀ ਪਛਾਣ ਲਿਆ ਸੀ ਅਤੇ ਉਸ ਨੇ ਇਸ ਬਾਰੇ ਵਟਸਐਪ ਰਾਹੀਂ ਕੇਪੀ ਗੋਸਾਵੀ ਨੂੰ ਵੀ ਸੂਚਿਤ ਕੀਤਾ ਸੀ।


ਪ੍ਰਭਾਕਰ ਸੈਲ ਦੇ ਹਲਫ਼ਨਾਮੇ ਮੁਤਾਬਕ ਸ਼ਾਮ ਕਰੀਬ 4:23 ਵਜੇ ਗੋਸਾਵੀ ਨੇ ਪ੍ਰਭਾਕਰ ਸੈਲ ਨੂੰ ਦੱਸਿਆ ਕਿ ਐਨਸੀਬੀ ਨੇ ਇਸ ਮਾਮਲੇ 'ਚ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।


ਵਸੂਲੀ ਕਾਂਡ ਦੀ ਸਾਜ਼ਿਸ਼


'ਏਬੀਪੀ ਨਿਊਜ਼' ਨੂੰ ਕੁਝ ਅਜਿਹੀਆਂ ਹੀ ਤਸਵੀਰਾਂ ਵੀ ਮਿਲੀਆਂ ਹਨ, ਜਿਨ੍ਹਾਂ 'ਚ ਪ੍ਰਭਾਕਰ ਸੈਲ ਨੇ ਕਰੂਜ਼ ਦੇ ਕੋਲ ਖੜ੍ਹੇ ਹੋ ਕੇ ਸੈਲਫੀ ਲਈ ਸੀ। ਕੁਝ ਅਜਿਹੀਆਂ ਤਸਵੀਰਾਂ ਵੀ ਮਿਲੀਆਂ ਹਨ, ਜਿਸ 'ਚ ਕੇਪੀ ਗੋਸਾਵੀ NCB ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੇ ਬਿਲਕੁਲ ਪਿੱਛੇ ਖੜ੍ਹੇ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਰਾਹੀਂ ਸ਼ਾਇਦ ਕੇਪੀ ਗੋਸਾਵੀ ਆਪਣੇ ਆਪ ਨੂੰ ਐਨਸੀਬੀ ਟੀਮ ਦੇ ਮੈਂਬਰ ਵਜੋਂ ਦਿਖਾਉਣਾ ਚਾਹੁੰਦਾ ਸੀ। ਸ਼ਾਇਦ ਉਸ ਦਾ ਇਰਾਦਾ ਇਹ ਸੀ ਕਿ ਜਿਹੜੇ ਲੋਕ ਉਸ ਬਾਰੇ ਨਹੀਂ ਜਾਣਦੇ, ਉਹ ਸਮਝ ਲੈਣ ਕਿ ਕੇਪੀ ਗੋਸਾਵੀ ਕੋਈ ਆਮ ਵਿਅਕਤੀ ਨਹੀਂ, ਸਗੋਂ ਐਨਸੀਬੀ ਦਾ ਮੁਲਾਜ਼ਮ ਹੈ। ਪਰਦੇ ਦੇ ਪਿੱਛੇ ਖੇਡੀ ਜਾ ਰਹੀ ਇਸ ਗੁਪਤ ਗੇਮ ਦਾ ਸਬੂਤ ਇਕ ਹੋਰ ਵਟਸਐਪ ਚੈਟ ਹੈ। ਇਹ ਗੱਲਬਾਤ ਪ੍ਰਭਾਕਰ ਸੈਲ ਅਤੇ ਐਨਸੀਬੀ ਦੇ ਕਰਮਚਾਰੀ ਸਮੀਰ ਸਾਲੇਕਰ ਵਿਚਕਾਰ ਹੋਈ।


ਪ੍ਰਭਾਕਰ ਸੈਲ ਨੇ ਆਪਣੇ ਹਲਫਨਾਮੇ 'ਚ ਦੱਸਿਆ ਕਿ ਉਸ ਨੂੰ ਪੰਚ ਮਤਲਬ ਗਵਾਹ ਬਣਾਇਆ ਗਿਆ ਸੀ ਅਤੇ ਉਸ ਨੂੰ ਬਗੈਰ ਕੁਝ ਦੱਸੇ 10 ਖਾਲੀ ਕਾਗਜ਼ਾਂ 'ਤੇ ਉਸ ਦੇ ਦਸਤਖਤ ਕਰਵਾ ਲਏ ਗਏ ਸਨ। ਜਿਸ ਸਮੇਂ ਇਹ ਕਾਰਵਾਈ ਕੀਤੀ ਜਾ ਰਹੀ ਸੀ, ਉਸ ਸਮੇਂ ਉਸ ਕੋਲ ਆਧਾਰ ਕਾਰਡ ਵੀ ਨਹੀਂ ਸੀ। ਚੈਟ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਪ੍ਰਭਾਕਰ ਸੈਲ ਨੇ ਉਸ ਦਾ ਆਧਾਰ ਕਾਰਡ NCB ਕਰਮਚਾਰੀ ਸਮੀਰ ਸਾਲੇਕਰ ਨੂੰ ਭੇਜਿਆ ਸੀ।


ਦੱਸ ਦਈਏ ਕਿ NCB ਦੇ ਪੰਚ ਮਤਲਬ ਆਜ਼ਾਦ ਗਵਾਹ ਪ੍ਰਭਾਕਰ ਸੈਲ ਨੇ ਵੀ ਏਬੀਪੀ ਨਿਊਜ਼ ਦੇ ਕੈਮਰੇ 'ਤੇ ਖੁਲਾਸਾ ਕੀਤਾ ਸੀ ਕਿ NCB ਦੇ ਕਰਮਚਾਰੀਆਂ ਨੇ ਉਸ ਤੋਂ ਕੋਰੇ ਕਾਗਜ਼ 'ਤੇ ਦਸਤਖਤ ਕਰਵਾਏ ਸਨ ਅਤੇ ਉਸ ਨੇ ਐਨਸੀਬੀ ਨੂੰ ਸੌਂਪੇ ਗਏ ਆਪਣੇ ਹਲਫ਼ਨਾਮੇ 'ਚ ਉਹ ਪੂਰੀ ਕਹਾਣੀ ਸਿਲਸਿਲੇਵਾਰ ਤਰੀਕੇ ਨਾਲ ਬਿਆਨ ਕਰ ਦਿੱਤੀ ਹੈ। ਪ੍ਰਭਾਕਰ ਸੈਲ ਦੇ ਹਲਫਨਾਮੇ ਅਤੇ ਵਟਸਐਪ ਤੋਂ ਹੋਏ ਨਵੇਂ ਖੁਲਾਸੇ ਨੇ ਕਰੂਜ਼ ਡਰੱਗਜ਼ ਮਾਮਲੇ ਨਾਲ ਜੁੜੇ ਕਈ ਰਾਜ਼ ਖੋਲ੍ਹ ਦਿੱਤੇ ਹਨ।


ਇਹ ਵੀ ਪੜ੍ਹੋ: Resignation of AAP MLA: 'ਆਪ' ਵਿਧਾਇਕਾ ਰੂਬੀ ਦੇ ਅਸਤੀਫੇ ਮਗਰੋਂ ਹਰਪਾਲ ਚੀਮਾ ਨੇ ਕੀਤਾ ਵੱਡਾ ਖੁਲਾਸਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904