ਘਰੇਲੂ ਬੌਕਸ ਆਫਿਸ ਦੇ ਨਾਲ-ਨਾਲ ਫਿਲਮ ਵਿਦੇਸ਼ੀ ਬਾਜ਼ਾਰ ਵਿੱਚ ਵੀ ਲਗਾਤਾਰ ਕਮਾਈ ਕਰ ਰਹੀ ਹੈ। ਫਿਲਮ ਨੇ ਆਸਟ੍ਰੇਲੀਆ ਵਿੱਚ ਹੁਣ ਤੱਕ ਕੁੱਲ 7.04 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਤਿੰਨ ਦਿਨਾਂ ਵਿੱਚ 7 ਕਰੋੜ ਤੋਂ ਵਧੇਰੇ ਕਮਾ ਲਏ ਹਨ। ਓਧਰ ਯੂ.ਕੇ. ਵਿੱਚ ਵੀ ਫਿਲਮ ਦੀ ਕਮਾਈ ਦਾ ਸਿਲਸਿਲਾ ਜਾਰੀ ਹੈ। ਫਿਲਮ ਨੇ ਤਿੰਨ ਦਿਨਾਂ ਵਿੱਚ ਕਰੀਬ 4.82 ਕਰੋੜ ਦੀ ਕਮਾਈ ਕੀਤੀ ਹੈ।
https://twitter.com/taran_adarsh/status/957493177635647488
ਫਿਲਮ ਦੇ ਨਿਰਮਾਤਾ ਭੰਸਾਲੀ ਪ੍ਰੋਡਕਸ਼ਨ ਤੇ ਵਾਇਆਕਾਮ 18 ਮੋਸ਼ਨ ਪਿਕਚਰਜ਼ ਅਨੁਸਾਰ 'ਪਦਮਾਵਤ' ਨੇ ਬੁੱਧਵਾਰ ਨੂੰ ਪੰਜ ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਵੀਰਵਾਰ ਨੂੰ ਪਹਿਲੇ ਦਿਨ ਦੀ ਕਮਾਈ 19 ਕਰੋੜ ਰੁਪਏ ਰਹੀ ਤੇ ਸ਼ੁੱਕਰਵਾਰ ਨੂੰ ਫਿਲਮ ਨੇ 32 ਕਰੋੜ ਰੁਪਏ ਕਮਾਏ। ਦੀਪਿਕਾ ਨੇ ਸ਼ਨੀਵਾਰ ਨੂੰ ਟਵੀਟ ਕੀਤਾ, "ਮੈਂ ਦੱਸ ਨਹੀਂ ਸਕਦੀ ਕਿ ਕਿੰਨੀ ਖੁਸ਼ ਤੇ ਮਾਣ ਮਹਿਸੂਸ ਕਰ ਰਹੀ ਹਾਂ। ਇੰਨੇ ਪਿਆਰ ਲਈ ਸ਼ੁਕਰੀਆ।"