ਚੰਡੀਗੜ੍ਹ: ਫਿਲਮ 'ਪਦਮਾਵਤੀ' ਖਿਲਾਫ ਵਿੱਢੀ ਮੁਹਿੰਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੀ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ, "ਪਦਮਾਵਤੀ ਫਿਲਮ ਜ਼ਰੀਏ ਇਤਿਹਾਸ ਨੂੰ ਤੋੜਿਆ-ਮਰੋੜਿਆ ਜਾ ਰਿਹਾ। ਇਹ ਸਵੀਕਾਰ ਨਹੀਂ ਹੋਵੇਗਾ। ਮੈਂ ਵੀ ਚਿਤੌੜ ਕਿਲ੍ਹੇ ਵਿੱਚ ਜਾ ਕੇ ਆਇਆ ਹਾਂ।"
ਉਨ੍ਹਾਂ ਕਿਹਾ, "ਯੂਕੇ ਪੁਲਿਸ ਨਾਲ ਜੌਹਲ ਕੇਸ ਦੀ ਜਾਂਚ ਦੀ ਕੋਈ ਜਰੂਰਤ ਨਹੀਂ। ਜੌਹਲ 'ਤੇ ਕੋਈ ਟੋਰਚਰ ਨਹੀਂ ਹੋ ਰਿਹਾ ਤੇ ਪਰਿਵਾਰ ਨੂੰ ਮਿਲਣ ਦੀ ਪੂਰੀ ਖੁੱਲ੍ਹ ਹੈ।" ਉਨ੍ਹਾਂ ਕਿਹਾ, "ਅਸੀਂ ਆਪਣੇ ਡੀਸੀਜ਼ ਨੂੰ ਆਦੇਸ਼ ਦੇ ਦਿੱਤੇ ਹਨ। ਕਰਜ਼ ਮਾਫ਼ੀ ਦੇ ਲਾਭਪਾਤਰੀ ਕਿਸਾਨਾਂ ਦੀਆਂ ਸੂਚੀਆਂ ਬਣ ਰਹੀਆਂ ਹਨ। ਕਰਜ਼ ਮਾਫ਼ੀ ਪ੍ਰੀਕਿਰਿਆ ਜਲਦ ਸ਼ੁਰੂ ਹੋਵੇਗੀ।"
ਉਨ੍ਹਾਂ ਕਿਹਾ, "ਲੁਧਿਆਣਾ ਬਿਲਡਿੰਗ ਘਟਨਾ ਦੀ ਫੋਰਨ ਜਾਂਚ ਕਾਰਵਾਵਾਂਗੇ ਤੇ ਦੋਸ਼ੀਆਂ ਤੇ ਕਾਰਵਾਈ ਹੋਵੇਗੀ।" ਉਨ੍ਹਾਂ ਕਿਹਾ, "ਮੈਂ ਕਾਫੀ ਸਮੇਂ ਤੋਂ ਕਹਿ ਰਿਹਾ ਹਾਂ ਕਿ ਰਾਹੁਲ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਤੇ ਉਮੀਦ ਹੈ ਕਿ ਰਾਹੁਲ ਜਲਦੀ ਪ੍ਰਧਾਨ ਬਣਨਗੇ।"