ਨਵੀਂ ਦਿੱਲੀ: ਸੰਜੇ ਲੀਲਾ ਭੰਸਾਲੀ ਦੀ ਨਵੀਂ ਵਿਵਾਦਤ ਫ਼ਿਲਮ 'ਪਦਮਾਵਤੀ' ਦੇ 26 ਜਨਵਰੀ ਜਾਂ 9 ਫਰਵਰੀ ਨੂੰ ਰਿਲੀਜ਼ ਹੋਣ ਦੀਆਂ ਖ਼ਬਰਾਂ ਨੇ ਇਨ੍ਹਾਂ ਦਿਨਾਂ ਨੂੰ ਜਾਰੀ ਹੋਣ ਵਾਲੀਆਂ ਫ਼ਿਲਮਾਂ ਦੇ ਨਿਰਮਾਤਾਵਾਂ ਦੀ ਫਿਕਰ ਵਧਾ ਦਿੱਤੀ ਹੈ। 9 ਫਰਵਰੀ ਨੂੰ ਰਿਲੀਜ਼ ਲਈ ਤਿਆਰ 'ਪਰੀ' ਦੀ ਸਹਿ-ਨਿਰਮਾਤਾ ਨੇ ਕਿਹਾ ਹੈ ਕਿ ਬਦਲੇ ਨਾਂ ਨਾਲ ਰਿਲੀਜ਼ ਹੋਣ ਵਾਲੀ ਫ਼ਿਲਮ 'ਪਦਮਾਵਤੀ' ਨਾਲ ਆਪਣੀ ਫ਼ਿਲਮ ਰਿਲੀਜ਼ ਕਰਨਾ ਮੂਰਖਤਾ ਹੋਵੇਗੀ।
ਨਿਰਮਾਤਾ ਤੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਆਪਣੀ ਵੱਡੇ ਬਜਟ ਦੀ ਵਿਵਾਦਤ ਫ਼ਿਲਮ ਤੋਂ ਖ਼ੁਦ ਤਣਾਅ ਵਿੱਚ ਹਨ ਪਰ ਉਹ ਸੈਂਸਰ ਬੋਰਡ ਦੀਆਂ ਸਿਫਾਰਸ਼ਾਂ ਮੁਤਾਬਕ ਫ਼ਿਲਮ ਰਿਲੀਜ਼ ਕਰਨ ਦੀ ਹਾਮੀ ਭਰ ਚੁੱਕਿਆ ਹੈ। ਉੱਧਰ ਦੂਜੇ ਪਾਸੇ ਬਾਲੀਵੁੱਡ ਗਲਿਆਰਿਆਂ ਵਿੱਚ ਲੰਮੇ ਸਮੇਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਛੇਤੀ ਵਿਆਹ ਕਰਨ ਜਾ ਰਹੇ ਹਨ। ਬਾਲੀਵੁੱਡ ਹੰਗਾਮੇ ਦੀ ਖ਼ਬਰ ਮੁਤਾਬਕ ਹਾਲੇ ਇਹ ਜੋੜਾ ਵਿਆਹ ਨਹੀਂ ਕਰੇਗਾ।
ਰਣਵੀਰ-ਦੀਪਿਕਾ ਦੇ ਕਰੀਬੀ ਇੱਕ ਸੂਤਰ ਨੇ ਹਵਾਲੇ ਤੋਂ ਵੈੱਬਸਾਈਟ ਨੇ ਦੱਸਿਆ ਹੈ ਕਿ ਰਣਵੀਰ ਵਿਆਹ ਲਈ ਤਿਆਰ ਹੈ, ਪਰ ਕਰੀਅਰ ਦੀ ਅਸੁਰੱਖਿਅਤਾ ਬਾਰੇ ਖ਼ਦਸ਼ੇ ਕਾਰਨ ਦੀਪਿਕਾ ਵਿਆਹ ਲਈ ਤਿਆਰ ਨਹੀਂ। ਵਿਆਹ ਨਾ ਕਰਨ ਦਾ ਕਾਰਨ ਉਸੇ ਸੂਤਰ ਨੇ ਦੋਵਾਂ ਦੀ ਫ਼ਿਲਮ 'ਪਦਮਾਵਤੀ' ਦਾ ਵਿਵਾਦਗ੍ਰਸਤ ਹੋ ਜਾਣਾ ਹੈ।