ਨਵੀਂ ਦਿੱਲੀ: ਹਿੰਦੀ ਫ਼ਿਲਮ ਇੰਡਸਟਰੀ ਵਿੱਚ ਕਾਮਯਾਬ ਡਰਾਉਣੀਆਂ ਫ਼ਿਲਮਾਂ ਬਣਾਉਣ ਵਾਲੀ ਬਿਪਾਸ਼ਾ ਬਸੁ ਨੇ 7 ਜਨਵਰੀ ਨੂੰ ਆਪਣਾ 40ਵਾਂ ਜਨਮ ਦਿਨ ਮਨਾਇਆ। ਬਿਪਾਸ਼ਾ ਨੇ ਆਪਣਾ ਜਨਮ ਦਿਨ ਪਤੀ ਕਰਨ ਸਿੰਘ ਨਾਲ ਕੁਝ ਖ਼ਾਸ ਤਰੀਕੇ ਨਾਲ ਮਨਾਇਆ। ਆਪਣੇ ਇੰਸਟਾਗ੍ਰਾਮ ਅਕਾਊਟ 'ਤੇ ਬਿਪਾਸ਼ਾ ਬਸੁ ਨੇ ਪਤੀ ਕਰਨ ਸਿੰਘ ਨਾਲ ਕੇਕ ਕੱਟਦੇ ਦੀ ਵੀਡੀਓ ਸ਼ੇਅਰ ਕੀਤੀ।
ਇਸ ਵੀਡੀਓ ਵਿੱਚ ਬਿਪਾਸ਼ਾ ਬਸੁ ਨੇ ਦੋ ਕੇਕ ਕੱਟੇ। ਬਿਪਾਸ਼ਾ ਕੋਲ ਦੋ ਕੇਕ ਸਨ ਤੇ ਉਹ ਕਨਫਿਊਜ਼ ਸੀ ਕਿ ਕਿਹੜਾ ਕੇਕ ਪਹਿਲਾਂ ਕੱਟਿਆ ਜਾਵੇ। ਬਿਪਾਸ਼ਾ ਅਤੇ ਕਰਨ ਦੋਹਾਂ ਨੇ ਤਸਵੀਰਾਂ ਅਤੇ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਸਨ।
https://www.instagram.com/p/Bdnr6UenoLj/
ਇੱਕ ਹੋਰ ਵੀਡੀਓ ਵਿੱਚ ਬਿਪਾਸ਼ਾ ਨੇ ਆਪਣੇ ਜਨਮਦਿਨ ਦੀ ਪਾਰਟੀ ਦੇ ਖ਼ਾਸ ਇੰਤਜ਼ਾਮ ਬਾਰੇ ਦੱਸਿਆ। ਬਿਪਾਸ਼ਾ ਨੇ ਕਿਹਾ ਕਿ ਉਨ੍ਹਾਂ ਦੇ ਜਨਮਦਿਨ ਦੀ ਪਾਰਟੀ ਅਸਲ ਵਿੱਚ ਰਾਇਸ ਪਾਰਟੀ ਹੁੰਦੀ ਹੈ ਅਤੇ ਇਸ ਦਿਲ ਉਹ ਖੁੱਲ ਕੇ ਰਾਇਸ ਖਾਉਂਦੀ ਹੈ।
https://www.instagram.com/p/Bdnq_BrgX3Y/
ਬਿਪਾਸ਼ਾ ਨੇ ਕਰਨ ਦੇ ਨਾਲ ਹੌਰਰ ਫ਼ਿਲਮ 'ਅਲੋਨ' ਵਿਚ ਕੰਮ ਕੀਤਾ ਸੀ। ਇਸ ਤੋਂ ਬਾਅਦ ਉਹ ਕਈ ਥਾਈਂ ਘੁੰਮਦੇ ਨਜ਼ਰ ਆਏ। ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ ਸੀ।
https://www.instagram.com/p/BdnraCJncvD/