ਭਾਰਤ ਪਾਕਿਸਤਾਨ ਵਿੱਚ ਵਧਦੇ ਤਣਾਅ ਦੇ ਤਹਿਤ ਪਾਕਿਸਤਾਨ ਦੇ ਸਿਨੇਮਾਘਰਾਂ 'ਚੋਂ ਭਾਰਤੀ ਫਿਲਮਾਂ ਨੂੰ ਹਟਾ ਦਿੱਤਾ ਗਿਆ ਹੈ। ਖ਼ਬਰ ਹੈ ਕਿ ਕਈ ਸਿਨੇਮਾਘਰ ਹੁਣ ਭਾਰਤੀ ਫਿਲਮਾਂ ਨਹੀਂ ਵਿਖਾਉਣਗੇ। ਇਹ ਫੈਸਲਾ IMPPA ਦੇ ਸਖਤ ਫੈਸਲੇ ਤੋਂ ਬਾਅਦ ਲਿਆ ਗਿਆ ਹੈ। IMMPA ਨੇ ਹਾਲ ਹੀ ਵਿੱਚ ਸਟੇਟਮੈਂਟ ਜਾਰੀ ਕੀਤੀ ਸੀ ਕਿ ਹੁਣ ਕੋਈ ਵੀ ਪਾਕਿਸਤਾਨੀ ਅਦਾਕਾਰ ਭਾਰਤੀ ਫਿਲਮ ਵਿੱਚ ਕੰਮ ਨਹੀਂ ਕਰ ਸਕੇਗਾ।
ਇਸੇ ਦੇ ਚਲਦੇ ਪਾਕਿਸਤਾਨ ਦੇ ਸਿਨੇਮਾਘਰਾਂ ਨੇ ਵੀ ਫਿਲਮਾਂ ਨੂੰ ਹਟਾ ਦਿੱਤਾ ਹੈ। 'ਪਿੰਕ' ਅਤੇ 'ਬੈਨਜੋ' ਨੂੰ ਹਟਾਇਆ ਗਿਆ ਹੈ ਅਤੇ 'ਐਮ ਐਸ ਧੋਨੀ- ਦ ਅਨਟੋਲਡ ਸਟੋਰੀ' ਤਾਂ ਰਿਲੀਜ਼ ਹੀ ਨਹੀਂ ਕੀਤੀ ਗਈ। ਇੱਕ ਸਿਨੇਮਾਘਰ ਦੇ ਮਾਲਕ ਨੇ ਦੱਸਿਆ, ਸਾਨੂੰ ਫਿਲਹਾਲ ਸਰਕਾਰ ਵੱਲੋਂ ਕੁਝ ਨਹੀਂ ਕਿਹਾ ਗਿਆ ਹੈ। ਸਾਡੇ ਕਲਾਕਾਰਾਂ ਨੂੰ ਕੱਢਿਆ ਜਾ ਰਿਹਾ ਹੈ, ਇਸ ਲਈ ਅਸੀਂ ਉਹਨਾਂ ਦੇ ਸਮਰਥਨ 'ਚ ਖੜੇ ਹਾਂ।
ਕੁਝ ਸਿਨੇਮਾਘਰਾਂ ਦਾ ਇਹ ਵੀ ਕਹਿਣਾ ਹੈ ਕਿ ਇਕੱਲੇ ਸਿਨੇਮਾ ਵਿੱਚ ਬੈਨ ਲਾਉਣ ਨਾਲ ਕੁਝ ਨਹੀਂ ਹੋਵੇਗਾ। ਸਾਰਾ ਭਾਰਤੀ ਕਨਟੈਂਟ ਜੋ ਟੀਵੀ ਅਤੇ ਡੀਵੀਡੀ 'ਤੇ ਮਿਲਦਾ ਹੈ, ਉਹ ਵੀ ਬੈਨ ਹੋਣਾ ਚਾਹੀਦਾ ਹੈ।