ਪਾਇਲ ਘੋਸ਼ ਨੇ ਆਪਣੀ ਪੁਰਾਣੀ ਫਿਲਮ ਦੇ ਨਿਰਮਾਤਾ ਦਾ ਕੀਤਾ ਥੈਂਕਸ, ਜਾਣੋ ਕਿਉਂ
ਏਬੀਪੀ ਸਾਂਝਾ | 23 Oct 2020 07:42 PM (IST)
ਐਕਟਰਸ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਥੈਂਕਸ ਨੋਟ ਫਿਲਮ ‘ਪਟੇਲ ਕੀ ਪੰਜਾਬੀ ਸਾਦੀ’ ਦੇ ਪ੍ਰੋਡਿਊਸਰ ਭਰਤ ਪਟੇਲ ਲਈ ਸ਼ੇਅਰ ਕੀਤਾ।
ਮੁੰਬਈ: ਐਕਟਰਸ ਪਾਇਲ ਘੋਸ਼ ਨੇ ਵੀਰਵਾਰ ਨੂੰ ਆਪਣੀ 2017 ‘ਚ ਰਿਲੀਜ਼ ਬਾਲੀਵੁੱਡ ਫਿਲਮ 'ਪਟੇਲ ਕੀ ਪੰਜਾਬੀ ਸ਼ਾਦੀ' ਦੇ ਨਿਰਮਾਤਾ ਭਰਤ ਪਟੇਲ ਲਈ ਧੰਨਵਾਦ ਨੋਟ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ। ਇਸ ਤੋਂ ਪਹਿਲਾਂ ਨਿਰਮਾਤਾ ਨੇ ਟਵੀਟ ਕੀਤਾ ਸੀ ਕਿ ਕਿਵੇਂ ਪਾਇਲ ਦੇ ਪਿਤਾ ਨੇ ਉਨ੍ਹਾਂ ਦੀ ਮਦਦ ਕੀਤੀ ਸੀ ਜਦੋਂ ਫਿਲਮ ਲਈ ਪੈਸਿਆਂ ਦੀ ਲੋੜ ਸੀ। ਪਾਇਲ ਨੇ ਆਪਣੇ ਤਸਦੀਕ ਕੀਤੇ ਖਾਤੇ ਤੋਂ ਟਵੀਟ ਕੀਤਾ, "ਇਸ ਗੱਲ ਨੂੰ ਸਪੱਸ਼ਟ ਕਰਨ ਲਈ ਭਾਰਤ ਜੀ @BholenathMovie ਦਾ ਧੰਨਵਾਦ! ਤੁਹਾਡੇ ਲਈ ਪਿਆਰ ਅਤੇ ਸਤਿਕਾਰ!" ਬੁੱਧਵਾਰ ਨੂੰ ਪਾਇਲ ਨੇ ਟਵਿੱਟਰ 'ਤੇ ਖੁਲਾਸਾ ਕੀਤਾ ਸੀ ਕਿ ਕਿਵੇਂ ਉਸ ਦੇ ਪਿਤਾ ਨੇ ਉਸ ਫਿਲਮ ਦਾ ਸਮਰਥਨ ਕੀਤਾ ਸੀ ਜੋ ਫੰਡਾਂ ਲਈ ਸੰਘਰਸ਼ ਕਰ ਰਹੀ ਸੀ। ਪਾਇਲ ਹਾਲ ਹੀ ਵਿੱਚ ਅਨੁਰਾਗ ਕਸ਼ਯਪ ‘ਤੇ ਯੌਨ ਉਤਪੀੜਨ ਦੇ ਦੋਸ਼ ਲਗਾਉਣ ਲਈ ਸੁਰਖੀਆਂ ਵਿੱਚ ਆਈ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904