ਪਾਕਿਸਤਾਨੀ ਅਦਾਕਾਰਾਂ ਨੂੰ ਬੈਨ ਕਰਨ ਦੇ ਮਾਮਲੇ 'ਤੇ ਹੁਣ ਅਦਾਕਾਰਾ ਪ੍ਰਿਅੰਕਾ ਚੋਪੜਾ ਵੀ ਬੋਲੀ ਹੈ। ਇੱਕ ਇੰਟਰਵਿਊ ਵਿੱਚ ਪ੍ਰਿਅੰਕਾ ਨੇ ਦੱਸਿਆ ਹੈ ਕਿ ਸਿਰਫ ਅਦਾਕਾਰ ਹੀ ਕਿਉਂ ਹਰ ਵਾਰ ਫਸਦੇ ਹਨ। ਉਹਨਾਂ ਕਿਹਾ, 'ਜੇਕਰ ਦੇਸ਼ ਵਿੱਚ ਕੁਝ ਵੀ ਗਲਤ ਹੁੰਦਾ ਹੈ, ਸਭ ਤੋਂ ਪਹਿਲਾਂ ਅਦਾਕਾਰਾਂ ਨੂੰ ਹੀ ਫਸਾਇਆ ਜਾਂਦਾ ਹੈ। ਕੋਈ ਕਿਉਂ ਨਹੀਂ ਨੇਤਾਵਾਂ ਨੂੰ ਜਾਂ ਫਿਰ ਹੋਰ ਬਿਜ਼ਨਸ ਨੂੰ ਬੰਦ ਕਰਦਾ ?' ਪ੍ਰਿਅੰਕਾ ਨੇ ਕਿਹਾ ਕਿ ਹਰ ਵਾਰ ਬਾਲੀਵੁੱਡ ਨੂੰ ਟਾਰਗੇਟ ਕਰਨਾ ਸਹੀ ਨਹੀਂ ਹੈ। ਉਹਨਾਂ ਕਿਹਾ, 'ਮੈਂ ਬਹੁਤ ਜਜ਼ਬਾਤੀ ਅਤੇ ਵੱਡੀ ਦੇਸ਼ ਪ੍ਰੇਮੀ ਹਾਂ, ਪਰ ਅਸੀਂ ਕਿਉਂ ਹਰ ਵਾਰ ਮੁੱਦੇ ਤੋਂ ਭਟਕ ਜਾਂਦੇ ਹਾਂ। ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਕਿਵੇਂ ਫੌਜੀਆਂ ਨੂੰ ਸੁਰੱਖਿਆ ਦਿੱਤੀ ਜਾਵੇ, ਉਹਨਾਂ ਦੇ ਪਰਿਵਾਰਾਂ ਨੂੰ ਇਸ ਗੱਲ ਤੋਂ ਕੋਈ ਮਤਲਬ ਨਹੀਂ ਕਿ ਕਿਹੜੀ ਫਿਲਮ ਵਿੱਚ ਕੌਣ ਆ ਰਿਹਾ ਹੈ।' ਕੇਂਦਰ ਸਰਕਾਰ ਨੇ ਕਹਿ ਦਿੱਤਾ ਹੈ ਕਿ ਪਾਕਿਸਤਾਨੀਆਂ ਨੂੰ ਲੈ ਕੇ ਸਿਨੇਮਾ ਦੀ ਕੋਈ ਵੀ ਪਾਲਿਸੀ ਨਹੀਂ ਬਦਲੀ ਜਾਵੇਗੀ। ਉਮੀਦ ਹੈ ਕਿ ਹੁਣ ਫਿਲਮਕਾਰ ਸੰਤੁਸ਼ਟ ਹੋਣਗੇ।