ਮੁੰਬਈ: ਬਾਲੀਵੁੱਡ ਐਕਟਰਸ ਕਰੀਨਾ ਕਪੂਰ ਖ਼ਾਨ ਮੁਸੀਬਤ ਵਿਚ ਨਜ਼ਰ ਆ ਰਹੀ ਹੈ। ਉਸਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ। Pregnancy Bible ਟਾਈਟਲ ਵਾਲੀ ਕਿਤਾਬ 'ਚ ਕਰੀਨਾ ਨੇ ਆਪਣੇ ਗਰਭ ਅਵਸਥਾ ਦੇ ਤਜ਼ਰਬਿਆਂ ਬਾਰੇ ਦੱਸਿਆ ਹੈ, ਜਿਸ ਕਰਕੇ ਇੱਕ ਕਮਿਊਨਿਟੀ ਵਿਚ ਗੁੱਸਾ ਹੈ।


ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਪੀਟੀਆਈ ਦੀ ਇੱਕ ਰਿਪੋਰਟ ਮੁਤਾਬਕ, ਕੇਸ ਮਹਾਰਾਸ਼ਟਰ ਦੇ ਬੀਡ ਖੇਤਰ ਦਾ ਹੈ। ਅਲਫ਼ਾ ਓਮੇਗਾ ਕ੍ਰਿਸ਼ਚਨ ਫੈਡਰੇਸ਼ਨ ਦੇ ਪ੍ਰਧਾਨ ਅਸ਼ੀਸ਼ ਸ਼ਿੰਦੇ ਵਲੋਂ ਕਰੀਨਾ ਅਤੇ ਦੋ ਹੋਰਨਾਂ ਖਿਲਾਫ ਬੀਡ ਦੇ ਸ਼ਿਵਾਜੀ ਨਗਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ।



ਸ਼ਿੰਦੇ ਦਾ ਕਹਿਣਾ ਹੈ ਕਿ ਪਵਿੱਤਰ ਨਾਂ ਬਾਈਬਲ ਕਿਤਾਬ ਦੇ ਸਿਰਲੇਖ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਨੇ ਈਸਾਈਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸ਼ਿੰਦੇ ਨੇ ਆਈਪੀਸੀ ਦੀ ਧਾਰਾ 295-ਏ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਸਟੇਸ਼ਨ ਇੰਚਾਰਜ ਸਾਇਨਾਥ ਥੋਂਬਰੇ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਰਿਪੋਰਟ ਦਾਇਰ ਨਹੀਂ ਕੀਤੀ ਗਈ ਹੈ।


ਉਨ੍ਹਾਂ ਦਾ ਕਹਿਣਾ ਹੈ ਕਿ ਇਹ ਘਟਨਾ ਇੱਥੇ ਨਹੀਂ ਵਾਪਰੀ ਹੈ, ਇਸ ਲਈ ਇੱਥੇ ਕੇਸ ਦਰਜ ਨਹੀਂ ਕੀਤਾ ਜਾ ਸਕਦਾ। ਮੈਂ ਉਸ ਨੂੰ ਮੁੰਬਈ ਵਿਚ ਸ਼ਿਕਾਇਤ ਦਰਜ ਕਰਾਉਣ ਦੀ ਸਲਾਹ ਦਿੱਤੀ ਹੈ।


ਦੱਸ ਦੇਈਏ ਕਿ ਕਰੀਨਾ ਕਪੂਰ ਖ਼ਾਨ ਦੀ ਇਹ ਕਿਤਾਬ ਹਾਲ ਹੀ ਵਿੱਚ ਜਾਰੀ ਕੀਤੀ ਗਈ ਹੈ। ਇਸ ਕਿਤਾਬ ਵਿਚ ਬੇਬੋ ਆਪਣੀ ਗਰਭ ਅਵਸਥਾ ਦੌਰਾਨ ਆਪਣੇ ਤਜ਼ਰਬੇ ਸਾਂਝੇ ਕਰਦੀ ਹੈ। ਕਰੀਨਾ ਕਪੂਰ ਖ਼ਾਨ ਦੀ ਕਿਤਾਬ ਦਾ ਸਿਰਲੇਖ Pregnancy Bible ਹੈ। ਕਰੀਨਾ ਨੇ ਅਦਿਤੀ ਸ਼ਾਹ ਭੀਮਜਾਨੀ ਨਾਲ ਕਿਤਾਬ ਦੀ ਸਹਿ-ਲੇਖਣੀ ਕੀਤੀ ਹੈ। ਇਹ ਜੁਗਨਰੌਟ ਬੁਕਸ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Mastercard Restrictions: RBI ਨੇ Mastercard 'ਤੇ ਲਗਾਈਆਂ ਪਾਬੰਦੀਆਂ, ਜਾਣੋ - ਕੀ ਪੁਰਾਣੇ ਯੂਜ਼ਰਸ ਵੀ ਹੋਣਗੇ ਪ੍ਰਭਾਵਿਤ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904