ਪ੍ਰਕਾਸ਼ ਰਾਜ ਇਸ ਤਿੱਕੜੀ ਦੇ ਕੱਟੜ ਵਿਰੋਧੀ
ਏਬੀਪੀ ਸਾਂਝਾ | 19 Jan 2018 12:07 PM (IST)
ਹੈਦਰਾਬਾਦ: ਅਦਾਕਾਰ ਪ੍ਰਕਾਸ਼ ਰਾਜ ਨੇ ਕਿਹਾ ਕਿ ਉਹ ਹਿੰਦੂ ਵਿਰੋਧੀ ਨਹੀਂ ਹਨ, ਸਿਰਫ ਮੋਦੀ ਦਾ ਵਿਰੋਧ ਕਰਦੇ ਹਨ। ਅਲੋਚਨਾ ਕਰਨ ਵਾਲੇ ਉਨ੍ਹਾਂ 'ਤੇ ਗਲਤ ਇਲਜ਼ਾਮ ਲਾ ਰਹੇ ਹਨ। ਇੱਕ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਅਦਾਕਾਰ ਨੇ ਕਿਹਾ- ਆਲੋਚਕ ਕਹਿੰਦੇ ਹਨ ਕਿ ਮੈਂ ਹਿੰਦੂ ਵਿਰੋਧੀ ਹਾਂ ਜਦਕਿ ਮੈਂ ਕਹਿੰਦਾ ਹਾਂ ਕਿ ਮੈਂ ਮੋਦੀ, ਸ਼ਾਹ ਅਤੇ ਹੇਗੜੇ ਵਿਰੋਧੀ ਹਾਂ। ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਭਾਰਤੀ ਜਨਤਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਅਤੇ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਵੱਲ ਇਸ਼ਾਰਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਤਲਾਂ ਦਾ ਸਮਰਥਨ ਕਰਨ ਵਾਲੇ ਖ਼ੁਦ ਨੂੰ ਹਿੰਦੂ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਮੋਦੀ ਸਮਰਥਕਾਂ ਦੇ ਜਸ਼ਨ ਮਨਾਉਣ 'ਤੇ ਮੋਦੀ ਨੂੰ ਚਾਹੀਦਾ ਸੀ ਕਿ ਉਨ੍ਹਾਂ ਨੂੰ ਕੁਝ ਕਹਿੰਗੇ, ਪਰ ਉਹ ਖਾਮੋਸ਼ ਰਹੇ। ਸਾਬਕਾ ਪੱਤਰਕਾਰ ਦੇ ਦੋਸਤ ਪ੍ਰਕਾਸ਼ ਰਾਜ ਨੇ ਕਿਹਾ ਕਿ ਇੱਕ ਸੱਚਾ ਹਿੰਦੂ ਅਜਿਹੇ ਕੰਮਾਂ ਦਾ ਸਮਰਥਰਨ ਨਹੀਂ ਕਰ ਸਕਦਾ।