ਨਵੀਂ ਦਿੱਲੀ: ਹਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ ਹਾਰਵੀ ਵਾਈਨਸਟੀਨ ਵੱਲੋਂ ਕਈ ਹੀਰੋਇਨਾਂ ਨਾਲ ਹਾਲੀਵੁੱਡ 'ਚ ਯੌਨ ਸੋਸ਼ਨ ਦੇ ਹੰਗਾਮੇ ਤੋਂ ਬਾਅਦ ਸੁਪਰ ਸਟਾਰ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ 'ਚ ਵੀ ਸੋਸ਼ਨ ਬਾਰੇ ਸੰਕੇਤ ਦਿੱਤੇ ਹਨ। ਇੱਕ ਗੱਲਬਾਤ ਵਿੱਚ ਪ੍ਰਿਯੰਕਾ ਨੇ ਕਿਹਾ ਕਿ ਗੱਲ ਸਿਰਫ਼ ਸੈਕਸ ਦੀ ਨਹੀਂ ਹੈ। ਇਹ ਸ਼ਕਤੀ ਦਾ ਮਾਮਲਾ ਹੈ ਤੇ ਇਹ ਇੱਕ ਹਕੀਕਤ ਹੈ।
ਉਨ੍ਹਾਂ ਕਿਹਾ ਕਿ ਇਹ ਗੱਲ ਸਿਰਫ਼ ਹਾਰਵੀ ਵਾਈਨਸਟੀਨ ਤੱਕ ਸੀਮਤ ਨਹੀਂ ਬਲਕਿ ਹਾਲੀਵੁੱਡ 'ਚ ਇਨ੍ਹਾਂ ਜਿਹੇ ਅਨੇਕ ਹਨ ਤੇ ਅਜਿਹੀਆਂ ਚੀਜ਼ਾਂ ਹਰ ਥਾਂ ਹੁੰਦੀਆਂ ਹਨ। ਉਨ੍ਹਾਂ ਸਿੱਧਾ ਬਾਲੀਵੁੱਡ ਦਾ ਜ਼ਿਕਰ ਤਾਂ ਨਹੀਂ ਕੀਤਾ ਪਰ ਉਨ੍ਹਾਂ ਕਿਹਾ ਕਿ ਅਜਿਹੇ ਲੋਕ ਸਿਰਫ਼ ਹਾਲੀਵੁੱਡ ਵਿੱਚ ਨਹੀਂ ਬਾਲੀਵੁੱਡ ਵੀ ਹਨ।
ਪ੍ਰਿਯੰਕਾ ਇਨ੍ਹਾਂ ਦਿਨਾਂ 'ਚ ਅਮਰੀਕੀ ਟੈਲੀਵਿਜ਼ਨ ਸ਼ੋਅ ਕਵਾਂਟਿਕੋ ਦੀ ਸ਼ੂਟਿੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੰਮ ਵਿੱਚ ਜੇ ਤੁਸੀਂ ਕਿਸੇ ਦੇ ਜਜ਼ਬਾਤ ਨੂੰ ਠੇਸ ਨਹੀਂ ਪਹੁੰਚਾਉੁਂਦੇ ਤਾਂ ਤੁਹਾਨੂੰ ਧਮਕੀ ਦਿੱਤੀ ਜਾਵੇਗੀ ਕਿ ਤਹਾਨੂੰ ਕੰਮ ਨਹੀਂ ਮਿਲ ਸਕਦਾ। ਸਾਰੇ ਮਰਦ ਇਕੱਠੇ ਹੋ ਜਾਣਗੇ। ਤੁਸੀਂ ਔਰਤ ਹੋ ਤੇ ਖ਼ੁਦ ਨੂੰ ਇਕੱਲੇ ਮਹਿਸੂਸ ਕਰੋਗੇ।
ਦੱਸਣਯੋਗ ਹੈ ਕਿ ਹਾਲੀਵੁੱਡ ਐਕਟ੍ਰੈਸ ਦੇ ਇਲਜ਼ਾਮਾਂ ਤੋਂ ਬਾਅਦ ਇਹ ਮਾਮਲਾ ਚਰਚਾ 'ਚ ਆਇਆ ਸੀ। ਇਸ 'ਚ ਹਾਰਵੀ ਵਾਈਨਸਟੀਨ 'ਤੇ ਯੋਨ ਸੈਸ਼ਨ 'ਤੇ ਇਲਜ਼ਾਮ ਲੱਗੇ ਸਨ। ਹਾਲਾਂਕਿ ਹਾਰਵੀ ਵਾਈਨਸਟੀਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ।