ਜੋਧਪੁਰ: ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਅਮਰੀਕੀ ਗਾਇਕ ਨਿੱਕ ਜੋਨਸ ਨੇ ਅੱਜ ਪੱਛਮੀ ਕੈਥੋਲਿਕ ਰਹੁ-ਰੀਤਾਂ ਮੁਤਾਬਕ ਵਿਆਹ ਕਰਵਾ ਲਿਆ ਹੈ। ਇਸ ਤੋਂ ਬਾਅਦ ਭਲਕੇ ਯਾਨੀ ਦੋ ਦਸੰਬਰ ਨੂੰ ਦੋਵੇਂ ਸਿਤਾਰੇ ਹਿੰਦੂ ਰਿਵਾਜ਼ਾਂ ਮੁਤਾਬਕ ਵਿਆਹ ਕਰਵਾਉਣਗੇ। ਜੋਧਪੁਰ ਦਾ ਉਮੇਦ ਭਵਨ ਪੈਲੇਸ ਪ੍ਰਿਅੰਕਾ-ਨਿੱਕ ਦੇ ਵਿਆਹ ਦੀਆਂ ਰਸਮਾਂ ਜਾਰੀ ਹਨ।


ਵਿਆਹ ਸਮਾਗਮਾਂ ਦੌਰਾਨ ਬਾਹਰਲੇ ਲੋਕਾਂ ਨੂੰ ਪੈਲੇਸ ਵਿੱਚ ਜਾਣ ਦੀ ਮਨਾਹੀ ਹੈ। ਇਸ ਦਰਮਿਆਨ ਵਿਆਹ ਦੀ ਕਵਰੇਜ ਕਰਨ ਗਏ ਪੱਤਰਕਾਰਾਂ ਅਤੇ ਉੱਥੇ ਮੌਜੂਦ ਸੁਰੱਖਿਆ ਕਰਮੀਆਂ ਵਿਚਾਲੇ ਹੱਥੋਪਾਈ ਹੋਣ ਦੀ ਵੀ ਖ਼ਬਰ ਹੈ।

ਦਰਅਸਲ, ਦੀਪਿਕਾ ਤੇ ਰਣਵੀਰ ਦੀ ਤਰ੍ਹਾਂ ਪ੍ਰਿਅੰਕਾ ਤੇ ਨਿੱਕ ਜੋਨਸ ਨੇ ਵੀ ਆਪਣਾ ਵਿਆਹ ਸਮਾਗਮ ਕਾਫ਼ੀ ਗੁਪਤ ਰੱਖਿਆ ਹੈ। ਇਸ ਦੇਸੀ ਲਾੜੀ ਤੇ ਵਿਦੇਸ਼ੀ ਲਾੜੇ ਦੇ ਵਿਆਹ 'ਚ ਦੋਵਾਂ ਦੇ ਪਰਿਵਾਰਕ ਜੀਆਂ ਤੋਂ ਇਲਾਵਾ ਹੋਰ ਸਿਤਾਰੇ ਵੀ ਸ਼ਾਮਲ ਹੋਏ ਹਨ।