ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਬੇਹੱਦ ਐਕਟਿਵ ਰਹਿਣ ਵਾਲੀ ਪ੍ਰਿਯੰਕਾ ਚੋਪੜਾ ਇੱਕ ਵਾਰ ਫਿਰ ਟ੍ਰੋਲ ਹੋ ਰਹੀ ਹੈ। ਦਰਅਸਲ ਪ੍ਰਿੰਯਕਾ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 33ਵੀਂ ਬਰਸੀ 'ਤੇ ਇੱਕ ਪੁਰਾਣੀ ਤਸਵੀਰ ਪੋਸਟ ਕੀਤੀ ਜਿਸ 'ਚ ਉਸ ਦੀ ਮਾਂ ਮਧੂ ਚੋਪੜਾ, ਮਾਸੀ ਤੇ ਨਾਨੀ ਇੰਦਰਾ ਗਾਂਧੀ ਨਾਲ ਮੁਲਾਕਾਤ ਕਰ ਰਹੇ ਸੀ। ਇਸ ਨੂੰ ਲੈ ਕੇ ਕਮੈਂਟ 'ਚ ਪ੍ਰਿਯੰਕਾ ਨੂੰ ਮਿਲੀਆਂ ਜੁਲੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ।

https://www.instagram.com/p/Ba5Qy12gAfA/?taken-by=priyankachopra

ਗੱਲ ਕਰੀਏ ਫਿਲਮ ਦੀ ਤਾਂ ਪ੍ਰਿਯੰਕਾ ਇਨ੍ਹੀਂ ਦਿਨੀਂ ਆਪਣੀ ਹਾਲੀਵੁੱਡ ਫਿਲਮ (ਏ ਕਿੱਡ ਲਾਈਕ ਜੈਕ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪ੍ਰਿਯੰਕਾ ਦੇ ਜਲਵੇ 'ਕਵਾਂਟਿਕੋ' ਦੇ ਅਗਲੇ ਸੀਜ਼ਨ 'ਚ ਵੀ ਬਰਕਰਾਰ ਰਹਿਣਗੇ।