ਮੁੰਬਈ: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਪਹਿਲਾਂ ਬੌਕਸਰ ‘ਮੈਰੀਕੌਮ’ ਦੀ ਬਾਇਓਪਿਕ ਕਰ ਚੁੱਕੀ ਹੈ। ਇਸ ਤੋਂ ਬਾਅਦ ਪ੍ਰਿੰਅਕਾ ਨੇ ਕਾਫੀ ਟਾਈਮ ਤਕ ਕੋਈ ਬਾਲੀਵੁੱਡ ਫ਼ਿਲਮ ਨਹੀਂ ਕੀਤੀ। ਹੁਣ ਉਹ ਜਲਦੀ ਹੀ ਸਲਮਾਨ ਖਾਨ ਦੀ ਫ਼ਿਲਮ ‘ਭਾਰਤ’ ‘ਚ ਵੀ ਨਜ਼ਰ ਆਵੇਗੀ। ਹੁਣ ਖ਼ਬਰ ਹੈ ਕਿ ਪੀਸੀ ਕ੍ਰਿਕਟ ਖਿੜਾਰੀ ਮਿਥਾਲੀ ਰਾਜ ਦਾ ਵੀ ਰੋਲ ਪਲੇ ਕਰਨਾ ਚਾਹੁੰਦੀ ਹੈ।
ਜੀ ਹਾਂ, ਕ੍ਰਿਕਟ ਦੀ ਦੁਨੀਆ ‘ਚ ਆਪਣੇ ਬੱਲੇ ਦਾ ਕਮਾਲ ਦਿਖਾ ਚੁੱਕੀ ਮਿਥਾਲੀ ਰਾਜ ‘ਤੇ ਵੀ ਜਲਦੀ ਹੀ ਬਾਇਓਪਿਕ ਬਣਨ ਵਾਲੀ ਹੈ ਤੇ ਦੇਸੀ ਗਰਲ ਇਸ ‘ਚ ਮਿਥਾਲੀ ਦਾ ਰੋਲ ਵੀ ਕਰਨਾ ਚਾਹੁੰਦੀ ਹੈ। ਸਿਰਫ ਇਹੀ ਨਹੀਂ ਮਿਥਾਲੀ ਖੁਦ ਵੀ ਰਿਸਰਚਰ ਤੇ ਸਕ੍ਰੀਪਟਿੰਗ ‘ਚ ਮੇਕਰਸ ਦੀ ਹੈਲਪ ਕਰ ਰਹੀ ਹੈ।
ਪ੍ਰਿਅੰਕਾ ਦਾ ਨਾਂ ਇਸ ਫ਼ਿਲਮ ਲਈ ਖੁਦ ਮਿਥਾਲੀ ਨੇ ਹੀ ਸਜੈਸਟ ਕੀਤਾ ਹੈ। ਮਿਥਾਲੀ ਨੇ ਇੰਟਰਵਿਊ ‘ਚ ਕਿਹਾ ਸੀ ਕਿ ਉਸ ਨੂੰ ਲੱਗਦਾ ਹੈ ਕਿ ਪ੍ਰਿਅੰਕਾ ਚੋਪੜਾ ਤੋਂ ਵਧੀਆ ਉਸ ਦੇ ਕੈਰੇਕਟਰ ਨੂੰ ਕੋਈ ਹੋਰ ਪਲੇ ਨਹੀਂ ਕਰ ਸਕਦਾ।’ ਇਸ ਦੇ ਨਾਲ ਹੀ ਮਿਥਾਲੀ ਨੇ ਕਿਹਾ ਕਿ ਇਸ ਦਾ ਫੈਸਲਾ ਮੇਕਰਸ ਦਾ ਹੀ ਹੋਣਾ ਚਾਹੀਦਾ ਹੈ। ਮਿਥਾਲੀ ਸਿਨੇਮਾ ਪ੍ਰੇਮੀ ਨਹੀਂ ਤੇ ਇਸ ਦਾ ਫੈਸਲਾ ਉਸ ਨੇ ਮੇਕਰਸ ‘ਤੇ ਹੀ ਛੱਡ ਦਿੱਤਾ ਹੈ।
ਮਿਥਾਲੀ ਨੇ ਦੱਸਿਆ ਹੈ ਕਿ ਫ਼ਿਲਮ 2019 ‘ਚ ਫਲੌਰ ‘ਤੇ ਆ ਜਾਵੇਗੀ ਤੇ ਇਸ ਵਿੱਚ ਹੀ ਉਸ ਦੀ ਬਾਇਓਗ੍ਰਾਫੀ ਵੀ ਇਸੇ ਸਾਲ ਸਤੰਬਰ ਤਕ ਰਿਲੀਜ਼ ਹੋ ਜਾਵੇਗੀ। ਮਿਥਾਲੀ ਭਾਰਤ ਦੀ ਮਹਿਲਾ ਟੀਮ ਦੀ ਕਪਤਾਨ ਹੈ। ਇਸ ਤੋਂ ਇਲਾਵਾ ਮਿਥਾਲੀ ਟੀ-20 ‘ਚ ਇੰਟਰਨੈਸ਼ਨਲ ਕ੍ਰਿਕਟ ‘ਚ 2000 ਦੌੜਾਂ ਬਣਾਉਣ ਵਾਲੀ ਪਹਿਲੀ ਭਾਰਤੀ ਬੈਟਸ ਵੁਮਨ ਹੈ।