ਮੁੰਬਈ: ਟੀਵੀ ਦੇ ਮਕਬੂਲ ਕਾਮੇਡੀ ਸ਼ੋਅ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਡਾ. ਹੰਸਰਾਜ ਹਾਥੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਕਵੀ ਕੁਮਾਰ ਆਜ਼ਾਦ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਮੀਡੀਆ ਰਿਪੋਰਟਾਂ ਮੁਤਾਬਕ ਅੱਜ ਉਨ੍ਹਾਂ ਨੂੰ ਮਹਾਂਰਾਸ਼ਟਰ ਦੇ ਮੀਰਾ ਰੋਡ ਵਾਕਹਾਰਟ ਹਸਪਤਾਲ ਵਿੱਚ ਲਿਜਾਇਆ ਗਿਆ ਸੀ।

ਜਾਣਕਾਰੀ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਕਵੀ ਦੀ ਸਿਹਤ ਖਰਾਬ ਚੱਲ ਰਹੀ ਸੀ। ਪਿਛਲੀ ਰਾਤ ਉਨ੍ਹਾਂ ਨੂੰ ਕੋਮਾ ਵਿੱਚ ਸ਼ਿਫਟ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਕੁਝ ਘੰਟੇ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋਈ ਹੈ। ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਉਹ ਆਪਣੇ ਘਰ ਵਿੱਚ ਹੀ ਸਨ।

ਇਸ ਖ਼ਬਰ ਤੋਂ ਬਾਅਦ ਫਿਲਮ ਸਿਟੀ ਵੱਚ ਚੱਲ ਰਹੀ ਸ਼ੂਟਿੰਗ ਰੱਦ ਕਰ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਕਵੀ ਕੁਮਾਰ ਕਾਫੀ ਮਿਲਣਸਾਰ ਤੇ ਹੱਸਮੁਖ ਇਨਸਾਨ ਸੀ। ਉਨ੍ਹਾਂ ਨੇ ਆਮਿਰ ਖਾਨ ਦੀ ਫਿਲਮ ਮੇਲਾ ਤੇ ਫੰਟੂਸ਼ ਸਹਿਤ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ। ਜਿਵੇਂ ਕਿ ਨਾਂ ਤੋਂ ਹੀ ਸਾਫ ਹੈ ਕਿ ਉਹ ਕਵੀ ਸਨ। ਜਦੋਂ ਉਨ੍ਹਾਂ ਨੂੰ ਸ਼ੂਟਿੰਗ ਤੋਂ ਵਿਹਲ ਮਿਲਦੀ ਸੀ ਤਾਂ ਉਹ ਕਵਿਤਾਵਾਂ ਲਿਖਦੇ ਸਨ।