ਮੁੰਬਈ: ਕੈਨੇਡਾ ਵਿੱਚ ਪ੍ਰਿਅੰਕਾ ਚੋਪੜਾ ਦੀ ਡੈਬਿਊ ਪੰਜਾਬੀ ਪ੍ਰੋ਼ਡਕਸ਼ਨ ਫਿਲਮ 'ਸਰਵਣ' ਦਾ ਟਰੇਲਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਇੰਟਰਨੈਸ਼ਨਲ ਅਦਾਕਾਰਾ ਬਣ ਚੁਕੀ ਪ੍ਰਿਅੰਕਾ ਚੋਪੜਾ ਨੇ ਖੁਦ ਵੀ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਫਿਲਮ ਦੀ ਪੂਰੀ ਟੀਮ ਅਮਰਿੰਦਰ ਗਿੱਲ ਤੇ ਸਿਮੀ ਚਾਹਲ ਵੀ ਮੌਜੂਦ ਸਨ।

     


ਫਿਲਮ ਦਾ ਟਰੇਲਰ ਦਰਸ਼ਕ ਵੀ ਕਾਫੀ ਪਸੰਦ ਕਰ ਰਹੇ ਹਨ। ਅਮਰਿੰਦਰ ਗਿੱਲ ਵੱਖਰੇ ਰੂਪ ਵਿੱਚ ਨਜ਼ਰ ਆ ਰਹੇ ਹਨ। ਪ੍ਰਿਅੰਕਾ ਨੇ ਦੱਸਿਆ ਕਿ ਉਹ ਬੇਹੱਦ ਖੁਸ਼ ਹਨ ਇਸ ਟੀਮ ਦੇ ਨਾਲ ਕੰਮ ਕਰਕੇ।

ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ। ਫਿਲਮ ਲੋਹੜੀ 'ਤੇ ਰਿਲੀਜ਼ ਹੋਣ ਜਾ ਰਹੀ ਹੈ।