ਚੰਡੀਗੜ੍ਹ: ਕੌਮਾਂਤਰੀ ਸੰਸਥਾ ਯੂਨੀਸੈਫ ਦੀ ਗੁੱਡਵਿੱਲ ਅੰਬੈਸਡਰ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਆਪਣੇ ਵਿਆਹ ਮੌਕੇ ਪਟਾਕੇ ਚਲਾਉਣੇ ਮਹਿੰਗੇ ਪੈ ਗਏ ਹਨ। ਹਵਾ ਦੀ ਗੁਣਵੱਤਾ ਸੁਧਾਰਨ ਸਬੰਧੀ ਪ੍ਰਚਾਰ ਕਰ ਚੁੱਕੀ ਪ੍ਰਿਅੰਕਾ ਚੋਪੜਾ ਨੂੰ ਟਵਿੱਟਰ 'ਤੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਦਰਅਸਲ, ਬੀਤੇ ਦਿਨ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਅਮਰੀਕੀ ਗਾਇਕ ਸਹਿ ਅਦਾਕਾਰ ਨਿਕ ਜੋਨਾਸ ਦਾ ਇਸਾਈ ਕੈਥੋਲਿਕ ਰਹੁ-ਰੀਤਾਂ ਮੁਤਾਬਕ ਵਿਆਹ ਸੰਪੰਨ ਹੋ ਗਿਆ ਸੀ।


ਵਿਆਹ ਤੋਂ ਬਾਅਦ ਸੁੰਦਰ ਆਤਿਸ਼ਬਾਜ਼ੀ ਕੀਤੀ ਗਈ ਸੀ। ਲੋਕਾਂ ਨੂੰ ਕੌਮਾਂਤਰੀ ਸੰਸਥਾ ਦੀ ਗੁੱਡਵਿੱਲ ਅੰਬੈਸਡਰ ਉੱਪਰ ਹਵਾ ਦੀ ਗੁਣਵੱਤਾ ਖ਼ਰਾਬ ਕਰਨ ਬਾਬਤ ਇਤਰਾਜ਼ ਹੈ।