ਰਣਬੀਰ ਕਪੂਰ ਅਤੇ ਅਨੁਸ਼ਕਾ ਸ਼ਰਮਾ ਦੀ ਫਿਲਮ 'ਐ ਦਿਲ ਹੈ ਮੁਸ਼ਕਿਲ' ਖਿਲਾਫ ਸ਼ੁੱਕਰਵਾਰ ਨੂੰ ਕਈ ਥਾਂ ਪ੍ਰਦਰਸ਼ਨ ਹੋਏ। ਹਿੰਦੂ ਸੰਸਥਾਵਾਂ ਨੇ ਮੱਧ ਪ੍ਰਦੇਸ਼ ਅਤੇ ਬਿਹਾਰ ਵਿੱਚ ਸਿਨੇਮਾਘਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ। ਹਾਲਾਂਕਿ ਫਿਲਮ 'ਤੇ ਰੋਕ ਲਗਾਉਣ ਵਿੱਚ ਉਹ ਨਾਕਾਮਯਾਬ ਰਹੇ।ਪਟਨਾ ਵਿੱਚ ਬੀਜੇਪੀ ਦੇ ਨਾਲ ਜੁੜੇ ਲੋਕਾਂ ਨੇ ਇੱਕ ਸਿਨੇਮਾਘਰ ਦੇ ਬਾਹਰ ਖੂਬ ਹੰਗਾਮਾ ਕੀਤਾ। ਫਿਲਮ ਦੇ ਨਿਰਦੇਸ਼ਕ ਕਰਨ ਜੌਹਰ ਦੇ ਪੁਤਲੇ ਵੀ ਫੂਕੇ।
ਰਿਲੀਜ਼ ਤੋਂ ਪਹਿਲਾਂ ਵੀ ਐਮਐਨਐਸ ਨੇ ਫਿਲਮ ਦਾ ਕਾਫੀ ਵਿਰੋਧ ਕੀਤਾ ਸੀ। ਉਹ ਨਹੀਂ ਚਾਹੁੰਦੇ ਸੀ ਕਿ ਪਾਕਿਸਤਾਨੀ ਅਦਾਕਾਰ ਫਵਾਦ ਖਾਨ ਨੂੰ ਫਿਲਮ ਵਿੱਚ ਰੱਖਿਆ ਜਾਵੇ। ਪਰ ਇੱਕ ਮੀਟਿੰਗ ਤੋਂ ਬਾਅਦ ਇਹ ਤੈਅ ਕੀਤਾ ਗਿਆ ਸੀ ਕਿ ਫਿਲਮ ਰਿਲੀਜ਼ ਕੀਤੀ ਜਾਵੇਗੀ।