ਮੁੰਬਈ: ਫ਼ਿਲਮ ਇੰਡਸਟਰੀ ਵਿੱਚ ਦਾਦਾ ਸਾਹਿਬ ਫਾਲਕੇ ਐਵਾਰਡ ਸਭ ਤੋਂ ਵੱਡਾ ਐਵਾਰਡ ਹੈ। ਇਸ ਐਵਾਰਡ ਨੂੰ ਬਾਕੀ ਐਵਾਰਡਜ਼ ਦਾ ਪਿਓ ਕਿਹਾ ਜਾਂਦਾ ਹੈ। 1969 ‘ਚ ਦਾਦਾ ਸਾਹਿਬ ਐਵਾਰਡ ਬਣਾਏ ਗਏ। ਉਦੋਂ ਤੋਂ ਲੈ ਕੇ ਹੁਣ ਤੱਕ ਕਈ ਅਜਿਹੇ ਸਟਾਰ ਹਨ ਜਿਨ੍ਹਾਂ ਨੇ ਇਸ ਵੱਕਾਰੀ ਐਵਾਰਡ ਨੂੰ ਆਪਣੇ ਨਾਂ ਕੀਤਾ ਹੈ। ਅੱਜ ਅਸੀਂ ਉਨ੍ਹਾਂ ਸਟਾਰਸ ਬਾਰੇ ਦੱਸਾਂਗੇ ਜੋ ਪੰਜਾਬ ਨਾਲ ਜੁੜੇ ਹਨ ਤੇ ਜਿਨ੍ਹਾਂ ਨੇ ਇਸ ਐਵਾਰਡ ਨੂੰ ਹਾਸਲ ਕਰਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ।


 

1. ਅਮਰਿੰਦਰ ਗਿੱਲ: ਪਾਲੀਵੁੱਡ ‘ਚ ਅਮਰਿੰਦਰ ਗਿੱਲ ਇੱਕ ਅਜਿਹਾ ਨਾਂ ਹੈ ਜੋ ਕਿਸੇ ਪਛਾਣ ਦੇ ਮੋਹਤਾਜ਼ ਨਹੀਂ। ਅਮਰਿੰਦਰ ਨੂੰ ਪਾਲੀਵੁੱਡ ਇੰਡਸਟਰੀ ਲਈ 2016 ‘ਚ ਫ਼ਿਲਮ ‘ਅੰਗਰੇਜ਼’ ਲਈ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ।


2. ਸੁਗੰਧਾ ਮਿਸ਼ਰਾ: ਸੁਗੰਧਾ ਮਿਸ਼ਰਾ ਇੱਕ ਟ੍ਰੈਂਡ ਸਿੰਗਰ ਤੇ ਕਾਮੇਡੀਅਨ ਹੈ ਜੋ ਜਲੰਧਰ ਤੋਂ ਮਿਊਜ਼ਿਕ ਫੈਮਿਲੀ ਨਾਲ ਸਬੰਧਤ ਹੈ। ਉਸ ਨੇ ਜ਼ੀ ਦੇ ਸਿੰਗਿੰਗ ਸ਼ੋਅ ਸਾ ਰੇ ਗਾ ਮਾ ਪਾ ਲਿਟਲ ਚੈਂਪ ‘ਚ ਹਿੱਸਾ ਲਿਆ ਤੇ ਬਾਅਦ ‘ਚ ਉਸ ਨੇ ‘ਕਪਿਲ ਸ਼ਰਮਾ ਸ਼ੋਅ’ ਨਾਲ ਸਭ ਨੂੰ ਆਪਣਾ ਫੈਨ ਬਣਾ ਲਿਆ। ਇਸ ਕਲਾਕਾਰ ਨੇ 2017 ‘ਚ ਬੇਸਟ ਐਂਟਰਟੇਨਰ ਆਫ ਦ ਈਅਰ’ ਲਈ ਦਾਦਾ ਸਾਹਬ ਫਾਲਕੇ ਐਵਾਰਡ ਜਿੱਤਿਆ।


 

3. ਦਿਵਿਆ ਦੱਤਾ: ਬਾਲੀਵੁੱਡ ਫ਼ਿਲਮ ‘ਭਾਗ ਮਿਲਖਾ ਭਾਗ’ ਨਾਲ ਦਿਲ ਜਿੱਤਣ ਵਾਲੀ ਦਿਵਿਆ ਦੱਤਾ ਨੂੰ 2017 ‘ਚ ‘ਚੌਕ ਤੇ ਡਸਟਰ’ ਫ਼ਿਲਮ ‘ਚ ਨੈਗਟਿਵ ਰੋਲ ਲਈ ਦਾਦਾਸਹਿਬ ਫਾਲਕੇ ਐਵਾਰਡ ਮਿਲਿਆ।


 

4. ਦਿਲਜੀਤ ਦੋਸਾਂਝ: ਪੰਜਾਬੀਆਂ ਦੀ ਸ਼ਾਨ ਪੱਗ ਵਾਲਾ ਇਹ ਸਿੰਗਰ ਤੇ ਐਕਟਰ ਨਾ ਸਿਰਫ ਪਾਲੀਵੁੱਡ ‘ਚ ਸਗੋਂ ਬਾਲੀਵੁੱਡ ‘ਚ ਵੀ ਆਪਣੀ ਥਾਂ ਬਣਾ ਚੁੱਕਿਆ ਹੈ। ਇਸ ਸਿੰਗਰ-ਐਕਟਰ ਨੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ‘ਚ ਵੀ ਪੰਜਾਬੀਆਂ ਦਾ ਨਾਂ ਚਮਕਾਉਣ ‘ਚ ਕੋਈ ਕਸਰ ਨਹੀਂ ਛੱਡੀ। ਹਾਲ ਹੀ ‘ਚ ਦਿਲਜੀਤ ਨੂੰ ‘Most Trending Personality’ ਲਈ ਦਾਦਾ ਸਾਹਿਬ ਫਾਲਕੇ ਐਵਾਰਡ ਮਿਲਿਆ, ਜਿਸ ‘ਤੇ ਆਪਣੀ ਖੁਸ਼ੀ ਨੂੰ ਦਿਲਜੀਤ ਨੇ ਸੋਸ਼ਲ਼ ਮੀਡੀਆ ‘ਤੇ ਸ਼ੇਅਰ ਕੀਤਾ। ਆਪਣੇ ਫੈਨਸ ਦਾ ਧੰਨਵਾਦ ਕੀਤਾ।


 

5.ਸਿੰਮੀ ਗਰੇਵਾਲ: ਐਕਟਰਸ ਤੇ ਹੋਸਟ ਸਿੰਮੀ ਗਰੇਵਾਲ ਨੂੰ 2018 ‘ਚ ਉਨ੍ਹਾਂ ਦੇ ਇੰਡਸਟਰੀ ‘ਚ ਦਿੱਤੇ ਯੋਗਦਾਨ ਲਈ ‘Lifetime Achievement Award’ ਨਾਲ ਸਨਮਾਨਤ ਕੀਤਾ ਜਾਵੇਗਾ।