ਮੁੰਬਈ: ਬਾਲੀਵੁੱਡ ਅਦਾਕਾਰਾ ਸਨੀ ਲਿਓਨੀ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ। ਉ ਸਦੇ ਸੁਰਖੀਆਂ ‘ਚ ਰਹਿਣ ਦਾ ਕਾਰਨ ਵੀ ਕਾਫੀ ਵੱਡਾ ਹੈ। ਉਹ ਹੈ ਉਸ ਦੀ ਬਾਇਓਪਿਕ। ਜੀ ਹਾਂ, ਸਨੀ ਲਿਓਨੀ ਦੀ ਬਾਇਓਪਿਕ ‘ਕਰਨਜੀਤ ਕੌਰ- ਦ ਅਨਟੋਲਡ ਸਟੋਰੀ ਆਫ ਸਨੀ ਲਿਓਨੀ’ ਜਲਦੀ ਹੀ ਫਲੌਰ ‘ਤੇ ਉਤਰਨ ਵਾਲੀ ਹੈ। ਆਪਣੀ ਬਾਇਓਪਿਕ ਦੇ ਸ਼ੂਟ ਲਈ ਸਨੀ ਜਲਦੀ ਹੀ ਦੱਖਣੀ ਅਫਰੀਕਾ ਜਾਣ ਵਾਲੀ ਹੈ।


 

ਇਸ ਮੁਕਾਮ ‘ਤੇ ਪਹੁੰਚ ਕੇ ਸਨੀ ਕਾਫੀ ਮਾਣ ਮਹਿਸੂਸ ਕਰ ਰਹੀ ਹੈ। ਸਨੀ ਨੇ ਕਿਹਾ ਕਿ ਉਸ ਲਈ ਇਹ ਸਾਲ ਕਾਫੀ ਚੰਗਾ ਰਹਿਣ ਵਾਲਾ ਹੈ। ਸਨੀ ਨੇ ਕਿਹਾ, "ਇਸ ਸਾਲ ਮੈਂ ਕਾਫੀ ਰੁੱਝੀ ਹੋਈ ਹਾਂ ਤੇ ਮੈਂ ਇਹੀ ਚਾਹੁੰਦੀ ਸੀ। ਆਪਣੀ ਬਾਇਓਪਿਕ ਦੀ ਸ਼ੂਟਿੰਗ ਦੇ ਸਿਲਸਿਲੇ ‘ਚ ਮੈਂ ਦੱਖਣੀ ਅਫਰੀਕਾ ਜਾ ਰਹੀ ਹਾਂ ਤੇ ਉਥੇ ਟੀਮ ਨੂੰ ਮਿਲਣ ਲਈ ਕਾਫੀ ਐਕਸਾਈਟਿਡ ਹਾਂ।"

ਸਨੀ ਅੱਜਕੱਲ੍ਹ ਆਪਣੇ ਜੁੜਵਾ ਬੱਚਿਆਂ ਨੋਆ ਤੇ ਅਸ਼ਰ ਨਾਲ-ਨਾਲ ਆਪਣੇ ਮੇਕਅੱਪ ਰੇਂਜ ‘ਸਟਾਰ ਸਟ੍ਰਕ ਬਾਏ ਸਨੀ ਲਿਓਨੀ’ ‘ਚ ਕਾਫੀ ਰੁੱਝੀ ਹੋਈ ਹੈ। ਸਨੀ ਦੀ ਬਾਇਓਪਿਕ ਓਟੀਟੀ ਪਲੇਟਫਾਰਮ ਜੀ-5 ‘ਤੇ ਦਿਖਾਈ ਜਾਵੇਗੀ। ਸਾਰੀ ਕਹਾਣੀ ਸਨੀ ਲਿਓਨੀ ਦੀ ਜਿੰਦਗੀ ਦੇ ਆਲੇ-ਦੁਆਲੇ ਘੁੰਮਦੀ ਹੈ। ਸਨੀ ਨੇ ਮਹੇਸ਼ ਭੱਟ ਦੀ ਫ਼ਿਲਮ ‘ਜਿਸਮ-2’ ਤੋਂ ਬਾਲੀਵੁੱਡ ‘ਚ ਕਦਮ ਰੱਖਿਆ। ਇਸ ਤੋਂ ਸਨੀ ਪਹਿਲਾਂ ਸਲਮਾਨ ਖਾਨ ਦੇ ਕੰਟ੍ਰੋਵਰਸ਼ੀਅਲ ਸ਼ੋਅ ਬਿੱਗ ਬੋਸ ‘ਚ ਨਜ਼ਰ ਆਈ ਸੀ।