Radhe Maa highest paid contestant: ਰਾਧੇ ਮਾਂ 'ਬਿੱਗ ਬੌਸ 14' ਦੀ ਸਭ ਤੋਂ ਵਧ ਪੈਡ ਕੰਟੈਸਟੈਂਟ? ਹੁਣ ਫੀਸ ਕਰਕੇ ਆਈ ਚਰਚਾ 'ਚ
ਏਬੀਪੀ ਸਾਂਝਾ | 30 Sep 2020 02:45 PM (IST)
Radhe Maa in Bigg Boss 14: ਕਿਹਾ ਜਾ ਰਿਹਾ ਹੈ ਕਿ ਰਾਧੇ ਮਾਂ 'ਬਿੱਗ ਬੌਸ 14' ਦੀ ਹਾਈਐਸਟ ਪੈਡ ਕੰਟੈਸਟੇਂਟ ਹੈ। ਉਸ ਨੂੰ ਹਰ ਹਫ਼ਤੇ ਕਿੰਨੀ ਫੀਸ ਮਿਲੇਗੀ, ਇਸ ਬਾਰੇ ਸੋਸ਼ਲ ਮੀਡੀਆ 'ਤੇ ਬਹਿਸ ਚੱਲ ਰਹੀ ਹੈ।
ਮੁੰਬਈ: ਰਾਧੇ ਮਾਂ 'ਬਿੱਗ ਬੌਸ 14' 'ਚ ਆਉਣ ਵਾਲੀ ਹੈ। ਇਸ ਦੀ ਪੁਸ਼ਟੀ ਹੋ ਗਈ ਹੈ ਤੇ ਨਿਰਮਾਤਾਵਾਂ ਨੇ ਉਸ ਦੀ ਐਂਟਰੀ ਦੀ ਵੀਡੀਓ ਵੀ ਜਾਰੀ ਕੀਤੀ ਹੈ। ਹੁਣ ਜੋ ਖ਼ਬਰਾਂ ਆ ਰਹੀਆਂ ਹਨ, ਉਹ ਬਹੁਤ ਹੈਰਾਨ ਕਰਨ ਵਾਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਰਾਧੇ ਮਾਂ 'ਬਿੱਗ ਬੌਸ 14' ਦੀ ਸਭ ਤੋਂ ਵੱਧ ਫੀਸ ਹਾਸਲ ਕਰਨ ਵਾਲੀ ਕੰਟੈਸਟੈਂਟ ਹੈ। 'ਬਿੱਗ ਬੌਸ' ਨਾਲ ਜੁੜੇ ਅਪਡੇਟਸ ਦੇਣ ਵਾਲੇ ਇੰਸਟਾਗ੍ਰਾਮ ਅਕਾਊਂਟ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਦੱਸਿਆ ਗਿਆ ਹੈ ਕਿ ਰਾਧੇ ਮਾਂ ਨੂੰ ਹਰ ਹਫਤੇ ਬਿੱਗ ਬੌਸ ਦੇ ਘਰ ਵਿੱਚ ਰਹਿਣ ਲਈ 25 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਮੁਤਾਬਕ, ਉਸ ਨੂੰ 'ਬਿੱਗ ਬੌਸ 14' ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪ੍ਰਤੀਯੋਗੀ ਕਿਹਾ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਸੋਸ਼ਲ ਮੀਡੀਆ 'ਤੇ ਇਸ ਦੀ ਚਰਚਾ ਹੈ। 'ਬਿੱਗ ਬੌਸ 14' ਦਾ ਪ੍ਰੀਮੀਅਰ 3 ਅਕਤੂਬਰ ਨੂੰ ਹੈ ਤੇ ਕੰਟੈਸਟੈਂਟਸ ਤੋਂ ਇੱਕ-ਇੱਕ ਕਰਕੇ ਪਰਦੇ ਉੱਠੇ ਹਨ। ਰਾਧੇ ਮਾਂ ਤੋਂ ਇਲਾਵਾ ਨਿੱਕੀ ਤੰਬੋਲੀ, ਪਵਿਤਰ ਪੂਨੀਆ, ਏਜਾਜ਼ ਖਾਨ, ਸ਼ਾਰਦੁਲ ਪਾਂਦਿਲ, ਰਾਹੁਲ ਵੈਦਿਆ ਤੇ ਟੀਵੀ ਦੀ ਮਸ਼ਹੂਰ ਜੋੜੀ ਰੁਬੀਨਾ ਦਿਲਾਕ ਤੇ ਅਭਿਨਵ ਸ਼ੁਕਲਾ ਦੇ ਨਾਂ ਇਸ ਸੀਜ਼ਨ ਵਿੱਚ ਸਾਹਮਣੇ ਆ ਰਹੇ ਹਨ। ਸੰਯੁਕਤ ਰਾਸ਼ਟਰ (UN) ਵੱਲੋਂ ਸੋਨੂੰ ਸੂਦ ਦਾ ਸਨਮਾਨ, ਲੌਕਡਾਊਨ 'ਚ ਪ੍ਰਵਾਸੀ ਮਜ਼ਦੂਰਾਂ ਦੀ ਕੀਤੀ ਸੀ ਮਦਦ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904