ਅੰਮ੍ਰਿਤਸਰ: ਕਾਮੇਡੀਅਮ ਕਪਿਲ ਸ਼ਰਮਾ ਤੇ ਉਸ ਦੀ ਦੋਸਤ ਗਿੰਨੀ ਚਤਰਥ ਦੇ ਵਿਆਹ ਦੀਆਂ ਰੌਣਕਾਂ ਵਿੱਚ ਕੁਝ ਵਿਘਨ ਪੈ ਗਿਆ ਹੈ। ਦਰਅਸਲ, ਮੀਂਹ ਕਾਰਨ ਕਪਿਲ ਦੇ ਭੈਣ ਪੂਜਾ ਸ਼ਰਮਾ ਦੇ ਘਰ ਮਾਤਾ ਦਾ ਜਾਗਰਣ ਨੂੰ ਰੱਦ ਕਰ ਦਿੱਤਾ ਗਿਆ ਹੈ। ਹੁਣ ਇਹ ਸਮਾਗਮ ਕਿਸੇ ਹੋਟਲ ਜਾਂ ਪੈਲੇਸ ਵਿੱਚ ਕੀਤੇ ਜਾਣ ਦੀ ਯੋਜਨਾ ਹੈ।
ਰਾਤ ਸਮੇਂ ਸ਼ੁਰੂ ਹੋਣ ਵਾਲੇ ਜਾਗਰਣ ਵਿੱਚ ਪੰਡਾਲ ਖਾਲੀ ਹਨ ਅਤੇ ਘਰ ਦਾ ਕੋਈ ਮੈਂਬਰ ਉੱਥੇ ਮੌਜੂਦ ਨਹੀਂ ਹੈ। ਅੰਮ੍ਰਿਤਸਰ ਵਿੱਚ ਸੋਮਵਾਰ ਦੁਪਹਿਰ ਹਲਕੀ ਬਾਰਸ਼ ਹੋਈ ਸੀ, ਜਿਸ ਤੋਂ ਬਾਅਦ ਕਪਿਲ ਦੇ ਪਰਿਵਾਰ ਨੇ ਜਾਗਰਣ ਦੀ ਥਾਂ ਬਦਲਣ ਬਾਰੇ ਸੋਚਿਆ ਹੈ।
ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦਾ ਵਿਆਹ 12 ਦਸੰਬਰ ਨੂੰ ਜਲੰਧਰ ਵਿੱਚ ਹੋਣਾ ਹੈ, ਪਰ ਦੋਵਾਂ ਦੇ ਵਿਆਹ ਦੇ ਕਾਫੀ ਸਮਾਗਮ ਹੋਣੇ ਹਨ। ਗਿੰਨੀ ਦੇ ਘਰ ਸੰਗੀਤ ਦੀਆਂ ਤਸਵੀਰਾਂ ਲੀਕ ਹੋ ਜਾਣ ਤੋਂ ਬਾਅਦ ਕਪਿਲ ਨੇ ਆਪਣੇ ਰਿਸ਼ਤੇਦਾਰਾਂ ਨੂੰ ਮੋਬਾਈਲ ਨਾ ਲਿਜਾਣ ਦੀ ਹਦਾਇਤ ਕੀਤੀ ਹੈ ਅਤੇ ਘਰ ਨੇੜੇ ਸੁਰੱਖਿਆ ਪ੍ਰਬੰਧ ਵੀ ਵਧਾ ਦਿੱਤੇ ਹਨ।