ਰਾਜਕੁਮਾਰ ਰਾਓ ਕਿਹੜੀ ਗੱਲੋਂ ਹੋਏ ਖਲਨਾਇਕ ਬਣਨ ਲਈ ਮਜਬੂਰ
ਏਬੀਪੀ ਸਾਂਝਾ | 09 Apr 2018 12:55 PM (IST)
ਚੰਡੀਗੜ੍ਹ: ਆਪਣੀ ਵਿਲੱਖਣ ਅਦਾਕਾਰੀ ਲਈ ਬਾਲੀਵੁੱਡ ਵਿੱਚ ਜਾਣੇ ਜਾਂਦੇ ਰਾਜਕੁਮਾਰ ਰਾਓ ਲੀਕ ਤੋਂ ਹਟ ਕੇ ਫ਼ਿਲਮਾਂ ਕਰ ਕੇ ਵੀ ਮਸ਼ਹੂਰ ਹਨ। ਹਾਲ ‘ਚ ਰਾਜਕੁਮਾਰ ਨੂੰ ਤੁਸੀਂ ਫ਼ਿਲਮ ‘ਸ਼ਾਦੀ ਮੇਂ ਜਰੂਰ ਆਨਾ’ ‘ਚ ਦੇਖਿਆ ਹੋਵੇਗਾ। ਹੁਣ ਰਾਜਕੁਮਾਰ ਆਪਣੀ ਅਗਲੀ ਮੋਸਟ ਅਵੇਟਿਡ ਮੂਵੀ ‘ਓਮਰਟਾ’ ਲੈ ਕੇ ਆ ਰਹੇ ਨੇ। ਇਸ ਫ਼ਿਲਮ ‘ਚ ਰਾਜਕੁਮਾਰ ਦੀ ਨੈਗਟਿਵ ਸਾਈਡ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗੀ। ਦੱਸ ਦਈਏ ਕਿ ਫਿਲਹਾਲ ਰਾਜਕੁਮਾਰ ਮੂਵੀ ਦੇ ਪ੍ਰਮੋਸ਼ਨ ‘ਚ ਬਿਜ਼ੀ ਨੇ ਤੇ ਇੱਕ ਪ੍ਰਮੋਸ਼ਨਲ ਇਵੈਂਟ ‘ਚ ਉਨ੍ਹਾਂ ਨੇ ਦੱਸਿਆ ਕਿ ਉਹ ਇਸ ਫ਼ਿਲਮ ਰਾਹੀਂ ਆਪਣੇ ਅੰਦਰ ਦੇ ਵਿਲੇਨ ਨੂੰ ਤਲਾਸ਼ਣਾ ਚਾਹੁੰਦੇ ਸੀ। ਜੋ ਉਨ੍ਹਾਂ ਨੂੰ ਇਸ ਫ਼ਿਲਮ ‘ਚ ਉਮਰ ਸਈਦ ਸ਼ੇਖ ਦੇ ਰੋਲ ਨੂੰ ਪਲੇਅ ਕਰ ਕੇ ਮਿਲ ਗਿਆ। ਫ਼ਿਲਮ ‘ਚ ਉਹ ਕਿਸ ਤੋਂ ਇੰਸਪਾਇਰ ਹੋਏ ਨੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ‘ਇਕ ਕਲਾਕਾਰ ਦੇ ਰੂਪ ‘ਚ ਅਸੀਂ ਕਦੇ-ਕਦੇ ਨੈਗਟਿਵ ਦੇ ਰੋਲ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ। ਫੇਰ ਰਾਜਕੁਮਾਰ ਨੇ ਕਿਹਾ ਕਿ ‘ਡਰ’ ਫ਼ਿਲਮ ‘ਚ ਸ਼ਾਹਰੁਖ ਖਾਨ, ‘ਅਰਥ’ ‘ਚ ਆਮਿਰ ਖਾਨ ਅਤੇ ਹੁਣ ‘ਪਦਮਾਵਤ’ ‘ਚ ਰਣਵੀਰ ਸਿੰਘ ਨੇ ਵੀ ਖਲਨਾਇਕ ਦਾ ਹੀ ਰੋਲ ਪਲੇਅ ਕਰ ਕੇ ਲੋਕਾਂ ਨੂੰ ਆਪਣਾ ਫੈਨ ਬਣਾਇਆ ਹੈ।’ ਰਾਜਕੁਮਾਰ ਰਾਓ ਦੀ ‘ਓਮਰਟਾ’ 20 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਤੇ ਫ਼ਿਲਮ ਨੂੰ ਹੰਸਲ ਮਹਿਤਾ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਨੂੰ ਪਹਿਲਾਂ ਕਈਂ ਇੰਟਰਨੈਸ਼ਨਲ ਫ਼ਿਲਮ ਫੈਸਟੀਵਲਜ਼ ‘ਚ ਦਿਖਾਇਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਰਾਜਕੁਮਾਰ ‘ਸੰਤਰੀ’ ਫ਼ਿਲਮ ‘ਚ ਸ਼ਰਧਾ ਕਪੂਰ ਨਾਲ ਨਜ਼ਰ ਆਉਣਗੇ। ਵੇਖੋ ‘ਓਮਰਟਾ’ ਦਾ ਟ੍ਰੇਲਰ- [embed]