ਮੁੰਬਈ: ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਪ੍ਰੌਪਰਟੀ ਸੈੱਲ ਨੇ ਬਾਲੀਵੁੱਡ ਅਦਾਕਾਰਾ ਸ਼ਰਲਿਨ ਚੋਪੜਾ ਨੂੰ ਪੁੱਛਗਿੱਛ ਲਈ ਸੱਦ ਕੇ ਉਸ ਦਾ ਬਿਆਨ ਦਰਜ ਕੀਤਾ ਸੀ। ਇਹ ਮਾਮਲਾ ਰਾਜ ਕੁੰਦਰਾ ਦੇ ਕਥਿਤ ਤੌਰ ਉੱਤੇ ਅਸ਼ਲੀਲ ਫ਼ਿਲਮਾਂ ਦੇ ਨਿਰਮਾਣ ਕਾਰੋਬਾਰ ਨਾਲ ਸਬੰਧਤ ਹੈ। ਰਾਜ ਕੁੰਦਰਾ ਇਸੇ ਮਾਮਲੇ ਵਿੱਚ ਇਸ ਵੇਲੇ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਹੈ। ਉੱਪਰੋਂ ਹੁਣ ਸ਼ਰਲਿਨ ਨੇ ਰਾਜ ਕੁੰਦਰਾ ਉੱਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾ ਦਿੱਤਾ ਹੈ।
ਸ਼ਰਲਿਨ ਚੋਪੜਾ ਦਾ ਨਾਂ ਵੀ ਇਸ ਅਸ਼ਲੀਲ ਫ਼ਿਲਮਾਂ (ਪੋਰਨੋਗ੍ਰਾਫ਼ੀ) ਬਣਾਉਣ ਦੇ ਮਾਮਲੇ ਵਿੱਚ ਕਾਫ਼ੀ ਉੱਛਲਿਆ ਹੈ। ਇਸੇ ਲਈ ਉਸ ਨੇ ਗ੍ਰਿਫ਼ਤਾਰੀ ਦੇ ਡਰ ਤੋਂ ਆਪਣੀ ਅਗਾਊਂ ਜ਼ਮਾਨਤ ਲਈ ਅਰਜ਼ੀ ਮੁੰਬਈ ਦੀ ਸੈਸ਼ਨਜ਼ ਕੋਰਟ ਵਿੱਚ ਦਾਖ਼ਲ ਕੀਤੀ ਸੀ। ਸ਼ਰਲਿਨ ਚੋਪੜਾ ਨੇ ਦਾਅਵਾ ਕੀਤਾ ਹੈ ਕਿ ਉਸੇ ਨੇ ਮਾਰਚ 2021 ਦੌਰਾਨ ਮੁੰਬਈ ਪੁਲਿਸ ਦੇ ਸਾਈਬਰ ਸੈੱਲ ਨੂੰ ਪੋਰਨੋਗ੍ਰਾਫ਼ੀ ਦੇ ਇਸ ਕਾਰੋਬਾਰ ਬਾਰੇ ਜਾਣਕਾਰੀ ਦਿੱਤੀ ਸੀ।
ਹੁਣ ਸ਼ਰਲਿਨ ਚੋਪੜਾ ਵੱਲੋਂ ਇਸ ਸਾਲ ਅਪ੍ਰੈਲ ਵਿੱਚ ਦਾਇਰ ਕੀਤੀ ਸ਼ਿਕਾਇਤ ਸਾਹਮਣੇ ਆਈ ਹੈ। ਆਪਣੀ ਸ਼ਿਕਾਇਤ ਵਿੱਚ ਸ਼ਰਲਿਨ ਨੇ ਰਾਜ ਕੁੰਦਰਾ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਸ਼ਰਲਿਨ ਚੋਪੜਾ ਨੇ 14 ਅਪ੍ਰੈਲ, 2021 ਨੂੰ ਮੁੰਬਈ ਪੁਲਿਸ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਾਲ 2019 ਵਿੱਚ ਰਾਜ ਕੁੰਦਰਾ ਨੇ ਮੇਰੇ ਬਿਜ਼ਨੈਸ ਮੈਨੇਜਰ ਡੀਕੇ ਸ਼੍ਰੌਫ ਰਾਹੀਂ ਕੰਮ ਦੀ ਪੇਸ਼ਕਸ਼ (ਔਫ਼ਰ) ਭੇਜੀ ਸੀ।
ਮੈਂ, ਰਾਜ ਮਲਹੋਤਰਾ, ਡੀਕੇ ਸ਼੍ਰੌਫ ਤੇ ਉਨ੍ਹਾਂ ਦੇ ਕ੍ਰੀਏਟਿਵ ਡਾਇਰੈਕਟਰ ਮੀਤਾ ਝੁਨਝੁਨਵਾਲਾ ਨਾਲ ਮਾਰਚ, 2019 ਵਿੱਚ ਜੇਡਬਲਯੂ ਮੈਰੀਅਟ ’ਚ ਮੁਲਾਕਾਤ ਕੀਤੀ ਸੀ। ਅਸੀਂ ਰਾਜ ਕੁੰਦਰਾ ਦੀ ਕੰਪਨੀ ਆਰਮਜ਼ ਪ੍ਰਾਈਮ ਦੁਆਰਾ ਤਿਆਰ ਕੀਤੇ ਗਲੈਮਰਸ ਵੀਡੀਓ ਬਾਰੇ ਚਰਚਾ ਕੀਤੀ। ਇਸ ਤੋਂ ਬਾਅਦ ਰਾਜ ਨੇ ਮੈਨੂੰ 26 ਮਾਰਚ ਨੂੰ ਕੌਫੀ ਦੀ ਦੁਕਾਨ 'ਤੇ ਬੁਲਾਇਆ। ਮੈਂ ਕਿਹਾ ਮੈਂ ਕੰਮ ਕਰਕੇ ਨਹੀਂ ਆ ਸਕਦੀ। ਤਦ ਮੈਂ ਉਸ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ।
ਸ਼ਰਲਿਨ ਚੋਪੜਾ ਨੇ ਆਪਣੀ ਸ਼ਿਕਾਇਤ ਵਿੱਚ ਅੱਗੇ ਕਿਹਾ ਹੈ ਕਿ ਰਾਜ ਮੇਰੇ ਜਾਨਕੀ ਕੁਟੀਰ ਵਿਖੇ ਸਥਿਤ ਅਪਾਰਟਮੈਂਟ ਆਇਆ ਸੀ। ਜਦੋਂ ਅਸੀਂ ਸ਼ੂਟਿੰਗ ਦੀ ਲੋਕੇਸ਼ਨ ਤੇ ਕੌਨਸੈਪਟ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਸਨ, ਤਦ ਹੀ ਰਾਜ ਕੁੰਦਰਾ ਨੇ ਮੇਰੇ ਬੁੱਲ੍ਹਾਂ ਉੱਤੇ ਕਿੱਸ ਕਰ ਦਿੱਤੀ ਸੀ। ਮੈਨੂੰ ਅਜੀਬ ਮਹਿਸੂਸ ਹੋਇਆ, ਜਦੋਂ ਮੈਂ ਉਸ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਆਪਣੇ ਆਪ ਉੱਤੇ ਕਾਬੂ ਨਹੀਂ ਰੱਖ ਸਕਿਆ ਸੀ। ਇਸ ਤੋਂ ਬਾਅਦ ਮੈਂ ਉਸ ਲਈ ਖਾਣਾ ਪਕਾਇਆ ਤੇ ਇਕੱਠੇ ਭੋਜਨ ਖਾਧਾ। ਰਾਤ ਦੇ ਖਾਣੇ ਤੋਂ ਬਾਅਦ, ਰਾਜ ਨੇ ਮੈਨੂੰ ਗਲ਼ੇ ਲਾਇਆ ਤੇ ਮੇਰੇ ਘਰ ਤੋਂ ਚਲਾ ਗਿਆ।
ਸ਼ਰਲਿਨ ਸ਼ਿਕਾਇਤ ਵਿਚ ਅੱਗੇ ਲਿਖਦੀ ਹੈ ਕਿ ਇਸ ਤੋਂ ਬਾਅਦ ਰਾਜ ਤੇ ਮੈਂ ਫੋਨ ਅਤੇ ਮੈਸੇਜ 'ਤੇ ਗੱਲ ਕਰਦੇ ਸਾਂ। ਇਕ ਦਿਨ ਮੇਰੇ ਤੇ ਰਾਜ ਵਿਚਾਲੇ ਲੜਾਈ ਹੋ ਗਈ, ਜਿਸ ਤੋਂ ਬਾਅਦ ਮੈਂ ਉਸ ਦੀਆਂ ਕਾਲਾਂ ਤੇ ਸੁਨੇਹੇ ਲੈਣਾ ਬੰਦ ਕਰ ਦਿੱਤੇ। 27 ਮਾਰਚ 2019 ਨੂੰ, ਉਹ ਅਚਾਨਕ ਮੇਰੇ ਘਰ ਆਇਆ।
ਸ਼ਰਲਿਨ ਅੱਗੇ ਲਿਖਦੀ ਹੈ, 'ਮੈਂ ਉਸ ਨੂੰ ਪੁੱਛਿਆ ਕਿ ਉਸ ਦਾ ਤੇ ਉਸ ਦੀ ਪਤਨੀ ਸ਼ਿਲਪਾ ਸ਼ੈੱਟੀ ਦਾ ਰਿਸ਼ਤਾ ਕਿਵੇਂ ਹੈ? ਇਸ 'ਤੇ ਉਸ ਨੇ ਕਿਹਾ ਕਿ ਦੋਵਾਂ ਦਾ ਰਿਸ਼ਤਾ ਗੁੰਝਲਦਾਰ ਹੈ। ਉਹ ਜਿਆਦਾਤਰ ਘਰ ਵਿੱਚ ਤਣਾਅ ਵਿੱਚ ਰਹਿੰਦਾ ਹੈ। ਇਸ ਤੋਂ ਬਾਅਦ ਉਸ ਨੇ ਮੇਰੇ ਨਾਲ ਜਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ ਤੇ ਮੇਰੇ ਨਾਲ ਜਿਨਸੀ ਸ਼ੋਸ਼ਣ ਕੀਤਾ।
ਇਹ ਵੀ ਪੜ੍ਹੋ: ਇੰਗਲੈਂਡ ਤੋਂ ਆ ਗਈ Sharry Maan ਦੀ 'ਗਰਲਫ੍ਰੈਂਡ', ਖੁਦ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰ ਦਿੱਤੀ ਜਾਣਕਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904