Sharry Maan's girlfriend: ਬੀਤੇ ਦਿਨੀਂ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਪੰਜਾਬੀ ਸਿੰਗਰ ਤੇ ਐਕਟਰ ਸ਼ੈਰੀ ਮਾਨ ਨੂੰ ਪਿਆਰ ਹੋ ਗਿਆ ਹੈ ਤੇ ਉਨ੍ਹਾਂ ਦੀ ਗਰਲਫ੍ਰੈਂਡ ਇੰਗਲੈਂਡ ਤੋਂ ਖਾਸ ਉਨ੍ਹਾਂ ਲਈ ਆ ਰਹੀ ਹੈ। ਇਸ ਬਾਰੇ ਵੀ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਪਾ ਕੇ ਜਾਣਕਾਰੀ ਦਿੱਤੀ ਸੀ। ਦੱਸ ਦਈਏ ਕਿ ਆਖਰਕਾਰ ਸ਼ੈਰੀ ਮਾਨ ਦੀ ਇੱਕ ਗਰਲਫ੍ਰੈਂਡ ਇੰਗਲੈਂਡ ਤੋਂ ਪੰਜਾਬ ਆ ਗਈ ਹੈ।
ਸ਼ੈਰੀ ਮਾਨ ਨੇ ਇੰਗਲੈਂਡ ਤੋਂ ਆਪਣੀ ਪ੍ਰੇਮਿਕਾ ਬਾਰੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇੱਕ ਪੋਸਟ ਅਪਲੋਡ ਕੀਤੀ ਸੀ। ਉਸਨੇ ਅਗਲੇ ਦਿਨ ਫੈਨਸ ਨੂੰ ਆਪਣੀ ਪ੍ਰੇਮਿਕਾ ਨਾਲ ਮਿਲਵਾਉਣ ਦਾ ਵਾਅਦਾ ਕੀਤਾ ਸੀ ਜੋ ਉਸ ਨੇ ਪੂਰਾ ਕਰ ਦਿੱਤਾ ਹੈ। ਸ਼ੈਰੀ ਨੇ ਖੁਲਾਸਾ ਕੀਤਾ ਕਿ ਇੰਗਲੈਂਡ ਤੋਂ ਉਸ ਦੀ ਪ੍ਰੇਮਿਕਾ ਕੌਣ ਹੈ ਪਰ ਇਹ ਉਹ ਨਹੀਂ ਜੋ ਅਸੀਂ ਸਾਰੇ ਆਸ ਕਰ ਰਹੇ ਸੀ।
ਦੱਸ ਦਈਏ ਕਿ ਸ਼ੈਰੀ ਮਾਨ ਦੀ ਪ੍ਰੇਮਿਕਾ ਜਿਸ ਬਾਰੇ ਉਸ ਨੇ ਦੱਸਣ ਦਾ ਐਲਾਨ ਕੀਤਾ ਸੀ ਉਹ ਇੱਕ ਕਾਰ ਹੈ। ਇਹ ਲੈਂਡ ਰੋਵਰ ਡਿਸਕਵਰੀ ਹੈ ਜੋ ਸ਼ੈਰੀ ਮਾਨ ਨੇ ਖਰੀਦੀ ਹੈ ਤੇ ਇਸੇ ਬਾਰੇ ਹੀ ਸ਼ੈਰੀ ਮਾਨ ਗੱਲ ਕਰ ਰਿਹਾ ਸੀ।
ਜਦੋਂ ਸ਼ੈਰੀ ਨੇ ਪੋਸਟ ਅਪਲੋਡ ਕੀਤੀ, ਤਾਂ ਦਰਸ਼ਕਾਂ 'ਚ ਖਾਸਾ ਉਤਸ਼ਾਹ ਸੀ ਪਰ ਉਸੇ ਸਮੇਂ, ਸ਼ੈਰੀ ਮਾਨ ਦੇ ਸ਼ਰਾਰਤੀਪਣੇ ਇੱਕ ਵਾਰ ਫਿਰ ਤੋਂ ਫੈਨਸ ਦਾ ਦਿਲ ਜਿੱਤ ਲਿਆ ਹੈ। ਦੱਸ ਦਈਏ ਕਿ ਸ਼ੈਰੀ ਅਸਕਰ ਹੀ ਆਪਣੀ ਵੀਡੀਓ ਤੇ ਤਸਵੀਰਾਂ ਨੂੰ ਮਜ਼ਾਕੀਆ ਅੰਦਾਜ਼ 'ਚ ਸ਼ੇਅਰ ਕਰਦੇ ਰਹਿੰਦੇ ਹਨ।
ਬੀਤੇ ਦਿਨੀਂ ਕੀਤੀ ਪੋਸਟ ਨਾਲ ਸ਼ੈਰੀ ਮਾਨ ਨੇ ਆਪਣੇ ਫੈਨਸ ਨੂੰ ਹੈਰਾਨ ਕਰ ਦਿੱਤੀ ਸੀ। ਕਿਉਂਕਿ ਸ਼ੈਰੀ ਮਾਨ ਨੇ ਆਪਣੇ ਰਿਸ਼ਤੇ ਜਾਂ ਆਪਣੀ ਜ਼ਿੰਦਗੀ ਵਿਚ ਕਿਸੇ ਕੁੜੀ ਬਾਰੇ ਕਦੇ ਵੀ ਕੁਝ ਜ਼ਾਹਰ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: Vancouver's Punjabi Market: ਆਖ਼ਰ ਕਿਉਂ ਫਿੱਕੀਆਂ ਪੈਂਦੀਆਂ ਗਈਆਂ ਵੈਨਕੂਵਰ ਦੀ ਪੰਜਾਬੀ ਮਾਰਕਿਟ ਦੀਆਂ ਰੌਣਕਾਂ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904