ਮੁੰਬਈ: ਸ਼ਿਲਪਾ ਸ਼ੈਟੀ ਤੇ ਰਾਜ ਕੁੰਦਰਾ ਇਨੀਂ ਦਿਨੀਂ ਵਿਵਾਦਾਂ 'ਚ ਘਿਰੇ ਹਨ। ਰਾਜ ਕੁੰਦਰਾ ਨੂੰ ਮੁੰਬਈ ਪੁਲਿਸ ਨੇ 19 ਜੁਲਾਈ ਨੂੰ ਪੋਰਨੋਗ੍ਰਾਫੀ ਦੇ ਇਕ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਫਿਲਹਾਲ ਉਹ ਨਿਆਂਇਕ ਹਿਰਾਸਤ 'ਚ ਹਨ। ਪੋਰਨੋਗ੍ਰਾਫੀ ਕੇਸ 'ਚ ਆਉਣ ਤੋਂ ਪਹਿਲਾਂ ਰਾਜ ਤੇ ਸ਼ਿਲਪਾ ਨੇ ਇਕ ਖੁਸ਼ਹਾਲ ਲਾਈਫ ਇੰਜੁਆਏ ਕੀਤੀ ਹੈ। ਉਹ ਸੋਸ਼ਲ ਮੀਡੀਆ 'ਤੇ ਕਪਲ ਗੋਲ ਵਾਲੀਆਂ ਤਸਵੀਰਾਂ ਪੋਸਟ ਕਰਦੇ ਸਨ।


ਸ਼ਿਲਪਾ ਸ਼ੈਟੀ ਨੇ ਕਈ ਸਾਲ ਪਹਿਲਾਂ ਖੁਲਾਸਾ ਕੀਤਾ ਸੀ ਕਿ ਕਿਵੇਂ ਉਨ੍ਹਾਂ ਨੂੰ ਰਾਜ ਕੁੰਦਰਾ ਨਾਲ ਪਿਆਰ ਹੋਇਆ ਤੇ ਕਿਵੇਂ ਉਨ੍ਹਾਂ ਦੀ ਡ੍ਰੀਮੀ ਲਵ ਸਟੋਰੀ ਅੱਗੇ ਵਧੀ ਤੇ ਰੋਮਾਂਸ ਹੋਇਆ। ਸ਼ਿਬਾਨੀ ਦਾਂਡੇਕਰ ਦੇ ਟਾਕ ਸ਼ੋਅ 'ਚ ਸ਼ਿਲਪਾ ਨੇ ਖੁਲਾਸਾ ਕੀਤਾ ਸੀ ਕਿ ਜਦੋਂ ਰਾਜ ਨੇ ਉਨ੍ਹਾਂ ਨੂੰ ਇਕ ਛੋਟੀ ਅੰਗੂਠੀ ਦੇ ਨਾਲ ਪ੍ਰੋਪਜ਼ ਕੀਤਾ ਸੀ, ਤਾਂ ਉਹ ਕਿਵੇਂ ਹੈਰਾਨ ਰਹਿ ਗਈ ਸੀ।


ਪੰਜ ਕੈਰੇਟ ਦੀ ਅੰਗੂਠੀ ਦੇ ਨਾਲ ਕੀਤਾ ਸੀ ਪ੍ਰਪੋਜ਼


ਸ਼ਿਲਪਾ ਸ਼ੈਟੀ ਨੇ ਕਿਹਾ ਸੀ ਕਿ ਰਾਜ ਨੇ ਪੈਰਿਸ 'ਚ ਵਾਇਲਨ ਵਜਾਉਣ ਵਾਲਿਆਂ ਦੇ ਨਾਲ ਬੈਂਕੁਇਟ ਹਾਲ ਬੁੱਕ ਕੀਤਾ ਸੀ। ਉਨ੍ਹਾਂ ਸ਼ਿਲਪਾ ਨੂੰ ਆਮ ਵਾਂਗ ਲੰਚ 'ਤੇ ਬੁਲਾਇਆ ਸੀ ਤੇ ਆਪਣੇ ਮਾਪਿਆਂ ਤੋਂ ਪਹਿਲਾਂ ਹੀ ਪੁੱਛ ਲਿਆ ਸੀ। ਉਨ੍ਹਾ ਪੰਜ ਰੈਕੇਟ ਹੀਰੇ ਦੀ ਅੰਗੂਠੀ ਦੇ ਨਾਲ ਮਿਠਾਈ ਖਾਂਦਿਆਂ ਸ਼ਿਲਪਾ ਨੂੰ ਪ੍ਰਪੋਜ਼ ਕੀਤਾ ਸੀ।


ਅੰਗੂਠੀ ਦੇਖਣ ਤੋਂ ਬਾਅਦ ਭਰੀ ਹਾਮੀ


ਸ਼ਿਲਪਾ ਨੇ ਕਿਹਾ ਜਦੋਂ ਉਨ੍ਹਾਂ ਅੰਗੂਠੀ ਦੇਖੀ ਤਾਂ ਉਹ ਹੈਰਾਨ ਰਹਿ ਗਈ ਕਿ ਇਹ ਤਾਂ ਪੰਜ ਕੈਰੇਟ ਦੀ ਹੈ। ਉਨ੍ਹਾਂ ਰਾਜ ਕੁੰਦਰਾ ਨੂੰ ਹਾਂ ਕਹਿਣ 'ਚ ਦੋ ਸਕਿੰਟ ਦਾ ਸਮਾਂ ਲਿਆ। ਰਾਜ ਨੇ ਉਨ੍ਹਾਂ ਨੂੰ ਕਿਹਾ ਕਿ ਵਿਆਹ ਦੀ ਅੰਗੂਠੀ ਇਸ ਤੋਂ ਵੱਡੀ ਹੋਵੇਗੀ। ਉਸ ਨੇ ਉੱਥੇ ਹੀ ਵਿਆਹ ਲਈ ਵੀ ਹਾਮੀ ਭਰ ਦਿੱਤੀ।


 






ਸੇਬੀ ਨੇ ਲਾਇਆ ਜ਼ੁਰਮਾਨਾ


ਇਸ ਦਰਮਿਆਨ ਸਾਇਬਰ ਸੈੱਲ ਦੇ ਇਕ ਮਾਮਲੇ 'ਚ ਰਾਜ ਕੁੰਦਰਾ ਦੀ ਅੰਤਰਿਮ ਜ਼ਮਾਨਤ ਨੂੰ 2 ਅਗਸਤ ਤਕ ਟਾਲ ਦਿੱਤਾ ਗਿਆ ਹੈ। ਪੋਰਨੋਗ੍ਰਾਫੀ ਕੇਸ ਤੋਂ ਇਲਾਵਾ ਸ਼ਿਲਪਾ ਤੇ ਰਾਜ ਤੇ ਸੇਬੀ ਨੇ ਜੁਰਮਾਨਾ ਲਾਇਆ ਹੈ। ਬਜ਼ਾਰ ਨਿਆਮਕ ਨੇ ਵਿਆਨ ਇੰਡਸਟਰੀਜ਼ ਲਿਮਿਟਡ, ਸ਼ਿਲਪਾ ਤੇ ਰਾਜ ਕੁੰਦਰਾ ਤੇ ਸਹੀ ਜਾਣਕਾਰੀ ਨਾ ਦੇਣ 'ਤੇ ਇਸ ਦੇ ਨਤੀਜੇ ਵਜੋਂ ਅੰਦਰੂਨੀ ਵਪਾਰ ਮਾਪਦੰਡਾਂ ਦੀ ਉਲੰਘਣਾ ਲਈ 3 ਲੱਖ ਰੁਪਏ ਦਾ ਵਿੱਤੀ ਜੁਰਮਾਨਾ ਲਾਇਆ ਹੈ।