ਮੁੰਬਈ: ਪੌਰਨ ਵੀਡੀਓਜ਼ ਮਾਮਲੇ 'ਚ ਘਿਰੇ ਰਾਜ ਕੁੰਦਰਾ ਨੂੰ 14 ਦਿਨ ਦੀ ਜੇਲ੍ਹ ਕਸਟਡੀ 'ਚ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰਾਜ ਕੁੰਦਰਾ ਦੇ ਸਿਟੀ ਬੈਂਕ ਤੇ ਕੋਟਕ ਮਹਿੰਦਰਾ ਬੈਂਕ ਦੇ ਡੇਬਿਟ ਅਕਾਊਂਟ ਫਰੀਜ਼ ਕਰ ਦਿੱਤੇ ਗਏ ਹਨ। ਕੋਟਕ ਮਹਿੰਦਰਾ ਬੈਂਕ 'ਚ ਇਕ ਕਰੋੜ 13 ਲੱਖ ਰੁਪਏ ਜਮ੍ਹਾ ਹਨ।
ਕ੍ਰਾਇਮ ਬ੍ਰਾਂਚ ਨੇ ਇਸ ਕੇਸ ਨਾਲ ਜੁੜੇ ਤਮਾਮ ਉਨ੍ਹਾਂ ਵਿਕਟਿਮਸ ਨੂੰ ਅਪੀਲ ਕੀਤੀ ਹੈ ਜੋ ਅਜੇ ਤਕ ਸਾਹਮਣੇ ਨਹੀਂ ਆਏ। ਇਕ ਵਿਕਟਿਮ 26 ਜੁਲਾਈ ਨੂੰ ਕ੍ਰਾਇਮ ਬਰਾਂਚ ਦੇ ਸਾਹਮਣੇ ਆਈ ਹੈ ਤੇ ਉਸ ਨੇ ਆਪਣੀ ਸਟੇਟਮੈਂਟ ਵੀ ਕ੍ਰਾਇਮ ਬਰਾਂਚ ਨੂੰ ਦਿੱਤੀ ਹੈ।
ਪੁਲਿਸ ਨੇ ਐਪਲ ਸਟੋਰ ਤੋਂ 'ਹੌਟਸ਼ੌਟਸ' ਦੀ ਜਾਣਕਾਰੀ ਮੰਗੀ ਤਾਂ ਪਤਾ ਲੱਗਾ ਕਿ ਇਸ ਤੋਂ 1.64 ਕਰੋੜ ਰੁਪਏ ਮਿਲੇ ਹਨ। ਗੂਗਲ ਤੋਂ ਅਜੇ ਪੇਮੈਂਟ ਦੀ ਜਾਣਕਾਰੀ ਆਉਣੀ ਬਾਕੀ ਹੈ। 24 ਜੁਲਾਈ ਨੂੰ ਜੋ ਰੇਟ ਕੁੰਦਰਾ ਦੇ ਦਫਤਰ 'ਤੇ ਕੀਤੀ ਗਈ ਉਸ 'ਚ ਫੌਰੇਨ ਟ੍ਰਾਂਜ਼ੈਕਸ਼ਨਜ਼ ਨਾਲ ਜੁੜੀਆਂ ਫਾਇਲਾਂ ਮਿਲੀਆਂ ਹਨ।
ਰਾਜ ਕੁੰਦਰਾ ਦੇ ਮੋਬਾਇਲ ਤੇ ਰਾਇਨ ਦੇ Mac Book ਤੋਂ HotShots ਦੇ ਰੇਵੇਨਿਊ ਤੇ ਪੇਮੈਂਟਸ ਨਾਲ ਜੁੜੇ ਚੈਟਸ ਮਿਲੇ ਹਨ। ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਦਿਨ ਬ ਦਿਨ ਵਧ ਰਹੀਆਂ ਹਨ। ਹਾਲਾਂਕਿ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਇਸ ਵਿਚ ਸ਼ਾਮਲ ਹੋਣ ਬਾਰੇ ਅਜੇ ਤਕ ਕੋਈ ਸਬੂਤ ਨਹੀਂ ਮਿਲਿਆ। ਪਰ ਫਿਲਹਾਲ ਸ਼ਿਲਪਾ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ: Amazon Prime Day Sale ਸ਼ੁਰੂ, ਸਮਾਰਟਫ਼ੋਨ, ਸਮਾਰਟ ਟੀਵੀ ਤੇ ਕਈ ਪ੍ਰੋਡਕਟਸ ’ਤੇ ਬੰਪਰ ਛੋਟ, ਹੁਣੇ ਲਓ ਲਾਹਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904