Pornography Case: ਮੁੰਬਈ ਪੁਲਿਸ ਦੇ ਸੂਤਰਾਂ ਮੁਤਾਬਕ ਇਸ ਮਾਮਲੇ 'ਚ ਅਜੇ ਤਕ ਫ਼ਿਲਮ ਅਦਾਕਾਰਾ ਸ਼ਿਲਪਾ ਸ਼ੈਟੀ ਦਾ ਕੋਈ ਰੋਲ ਸਾਹਮਣੇ ਨਹੀਂ ਆਇਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਤੇ ਗਵਾਹਾਂ ਦੀ ਪੁੱਛਗਿਛ 'ਚ ਅਜੇ ਤਕ ਸ਼ਿਲਪਾ ਸ਼ੈਟੀ ਦਾ ਨਾਂ ਸਾਹਮਣੇ ਨਹੀਂ ਆਇਆ।


ਹਾਲਾਂਕਿ 2020 'ਚ ਸ਼ਿਲਪਾ ਸ਼ੈਟੀ ਨੇ ਵਿਆਨ ਕੰਪਨੀ ਤੋਂ ਰੀਜ਼ਾਇਨ ਕਿਉਂ ਕੀਤਾ ਸੀ? ਇਸ ਮਾਮਲੇ 'ਚ ਪੁਲਿਸ ਜਾਂਚ ਕਰ ਰਹੀ ਹੈ। ਕਿਉਂਕਿ ਵਿਆਨ ਕੰਪਨੀ ਤੋਂ ਪੂਰਾ ਪੋਰਨੋਗ੍ਰਾਫੀ ਦਾ ਕਾਲਾ ਧੰਦਾ ਚੱਲ ਰਿਹਾ ਸੀ ਇਸ ਲਈ ਸ਼ਿਲਪਾ ਨੂੰ ਅਜੇ ਕਲੀਨ ਚਿੱਟ ਨਹੀਂ।


ਇਸ ਦੇ ਨਾਲ ਹੀ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਕੀ ਰਾਜ ਕੁੰਦਰਾ ਨੇ ਪੈਸਿਆਂ ਦੇ ਲੈਣ-ਦੇਣ ਸ਼ਿਲਪਾ ਸ਼ੈਟੀ ਦੇ ਬੈਂਕ ਖਾਤਿਆਂ ਤੋਂ ਵੀ ਕੀਤਾ ਹੈ ਜਾਂ ਨਹੀਂ? ਪਰ ਅਜੇ ਤਕ ਦੀ ਜਾਂਚ 'ਚ ਪੁਲਿਸ ਨੂੰ ਸ਼ਿਲਪਾ ਸ਼ੈਟੀ ਦਾ ਰੋਲ ਕਿਤੇ ਨਜ਼ਰ ਨਹੀਂ ਆਇਆ।


ਦੱਸ ਦੇਈਏ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਤੇ ਬਿਜਨੈਸਮੈਨ ਰਾਜ ਕੁੰਦਰਾ ਪੋਰਨੋਗ੍ਰਾਫੀ ਕੇਸ 'ਚ ਆਏ ਦਿਨ ਖੁਲਾਸੇ ਤੇ ਜਾਂਚਾ ਸਾਹਮਣੇ ਆ ਰਹੀਆਂ ਹਨ। ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇਕ ਬਿਆਨ 'ਚ ਪੁਲਿਸ ਸੂਤਰਾਂ ਨੇ ਕਿਹਾ ਕਿ ਸ਼ਿਲਪਾ ਨੇ ਦਾਅਵਾ ਕੀਤਾ ਕਿ ਉਹ ਹੌਟਸ਼ੌਟਸ ਲਈ ਬਣਾਏ ਗਏ ਕੰਟੈਂਟ ਤੋਂ ਪੂਰੀ ਤਰ੍ਹਾਂ ਅਣਜਾਣ ਸੀ। ਹੌਟਸ਼ੌਟਸ ਇਕ ਮੋਬਾਇਲ ਐਪ ਸੀ ਜਿਸ 'ਚ ਉਨ੍ਹਾਂ ਦੇ ਪਤੀ ਰਾਜ ਕੁੰਦਰਾ 'ਤੇ ਅਸ਼ਲੀਲ ਵੀਡੀਓ ਸਟ੍ਰੀਮਿੰਗ ਕਰਨ ਦਾ ਇਲਜ਼ਾਮ ਹੈ।


ਸ਼ਿਲਪਾ ਸ਼ੈਟੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪਤੀ ਨਿਰਦੋਸ਼ ਹਨ ਤੇ ਉਨ੍ਹਾਂ ਇਰੋਟਿਕ ਤੇ ਪੋਰਨੋਗ੍ਰਾਫੀ ਦੇ ਵਿਚ ਅੰਤਰ 'ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਇਸ ਐਪ ਨਾਲ ਰਾਜ ਕੁੰਦਰਾ ਦੇ ਬਹਿਨੋਈ ਪ੍ਰਦੀਪ ਬਖਸ਼ੀ ਨੂੰ ਵੀ ਸਹਿ-ਮੁਲਜ਼ਮ ਬਣਾਇਆ ਜਾਵੇ।


ਮੁੰਬਈ ਪੁਲਿਸ ਦੀ ਕ੍ਰਾਇਮ ਬ੍ਰਾਂਚ ਟੀਮ ਨੇ ਸ਼ਿਲਪਾ ਸ਼ੈਟੀ ਦੇ ਜੁਹੂ ਸਥਿਤ ਘਰ 'ਚ ਵੀ ਛਾਪੇਮਾਰੀ ਕੀਤੀ ਸੀ। ਇਹ ਛਾਪੇਮਾਰੀ ਸ਼ਿਲਪਾ ਦਾ ਬਿਆਨ ਦਰਜ ਕਰਾਉਣ 'ਤੇ ਇਹ ਪਤਾ ਲਾਉਣ ਲਈ ਹੋਈ ਕਿ ਕੀ ਸ਼ਿਲਪਾ ਸ਼ੈਟੀ ਨੂੰ ਆਪਣੇ ਪਤੀ ਦੇ ਕੰਮ ਬਾਰੇ ਵੀ ਕੁਝ ਪਤਾ ਸੀ। ਪੁਲਿਸ ਨੇ ਉਨ੍ਹਾਂ ਦੇ ਘਰ ਤੋਂ ਤਸਵੀਰਾਂ ਤੇ ਵੀਡੀਓ ਦਾ 48 ਟੀਬੀ ਡਾਟਾ ਬਰਾਮਦ ਕੀਤਾ, ਜਿਸ 'ਚ ਜ਼ਿਆਦਾਤਰ ਐਡਲਟ ਕੰਟੈਂਟ ਹੈ।