ਵਿਆਹ ਦੇ ਬੰਧਨ 'ਚ ਬੰਨ੍ਹੇ ਜਾਣਗੇ ਰਾਣਾ ਦੱਗੂਬਾਤੀ ਤੇ ਮਿਹਿਕਾ ਬਜਾਜ, ਤੇਲਗੂ ਅਤੇ ਮਾਰਵਾੜੀ ਰੀਤਾਂ ਮੁਤਾਬਕ ਹੋਏਗਾ ਵਿਆਹ
ਏਬੀਪੀ ਸਾਂਝਾ | 08 Aug 2020 11:53 AM (IST)
ਤੇਲਗੂ ਐਕਟਰ ਅਤੇ ਬਾਹੂਬਲੀ ਫੇਮ ਰਾਣਾ ਦੱਗੂਬਾਤੀ ਅੱਜ ਆਪਣੀ ਗਰਲਫ੍ਰੈਂਡ ਮਿਹਿਕਾ ਬਜਾਜ ਨਾਲ ਵਿਆਹ ਕਰਨ ਜਾ ਰਹੇ ਹਨ। ਮਿਹਿਕਾ ਬਜਾਜ ਦੀ ਮਾਂ ਬੰਟੀ ਬਜਾਜ ਇਸ ਵਿਆਹ ਦਾ ਐਲਾਨ ਕਰ ਰਹੀ ਹੈ। ਵਿਆਹ ਵਿੱਚ ਆਉਣ ਵਾਲੇ ਮਹਿਮਾਨਾਂ ਦਾ ਕੋਵਿਡ-19 ਟੈਸਟ ਵੀ ਹੋਵੇਗਾ।
ਮੁੰਬਈ: ਬਾਲੀਵੁੱਡ ਤੇ ਟੌਲੀਨੁੱਡ 'ਐਕਟਿੰਗ ਦਾ ਲੌਹਾ ਮੰਨਵਾ ਚੁੱਕੇ ਐਕਟਰ ਰਾਣਾ ਦੱਗੂਬਾਤੀ ਅਤੇ ਉਸ ਦੀ ਗਰਲਫ੍ਰੈਂਡ ਮਿਹਿਕਾ ਬਜਾਜ ਦਾ 8 ਅਗਸਤ ਨੂੰ ਵਿਆਹ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਹਲਦੀ ਅਤੇ ਮਹਿੰਦੀ ਦੀ ਰਸਮ ਕੀਤੀ ਗਈ। ਕੋਰੋਨਾਵਾਇਰਸ ਮਹਾਮਾਰੀ ਦੇ ਵਿਚਕਾਰ ਰਾਣਾ ਅਤੇ ਮਿਹਿਕਾ ਦਾ ਵਿਆਹ ਟਾਲੀਵੁੱਡ ਵਿੱਚ ਹਾਈ ਪ੍ਰੋਫਾਈਲ ਵਿਆਹ ਬਣਨ ਜਾ ਰਿਹਾ ਹੈ। ਰਾਣਾ ਨੇ ਵਿਆਹ ਬਾਰੇ ਕਿਹਾ ਸੀ, "ਮੈਨੂੰ ਵਿਆਹ ਕਰਾਉਣ ਦਾ ਸਭ ਤੋਂ ਅਜੀਬ ਸਮਾਂ ਮਿਲਿਆ।" ਅੱਜ 8 ਅਗਸਤ ਨੂੰ ਰਾਣਾ ਦੱਗੂਬਾਤੀ ਅਤੇ ਮਿਹਿਕਾ ਬਜਾਜ ਦਾ ਵਿਆਹ ਹੈਦਰਾਬਾਦ ਦੇ ਰਮਾਨਾਇਡੂ ਸਟੂਡੀਓ ਵਿੱਚ ਹੋਵੇਗਾ। ਵਿਆਹ ਵਿਚ ਸਿਰਫ ਪਰਿਵਾਰ ਦੇ ਮੈਂਬਰ ਅਤੇ ਕੁਝ ਨੇੜਲੇ ਲੋਕ ਸ਼ਾਮਲ ਹੋਣਗੇ। ਰਾਣਾ-ਮਿਹਿਕਾ ਦਾ ਵਿਆਹ ਤੇਲਗੂ ਅਤੇ ਮਾਰਵਾੜੀ ਪਰੰਪਰਾ ਮੁਤਾਬਕ ਹੋਵੇਗਾ। ਇੱਥੇ ਵੇਖੋ ਰਾਣਾ ਦੱਗੂਬਾਤੀ ਦਾ ਟਵੀਟ: ਵਿਆਹ ਦਾ ਜਸ਼ਨਾਂ ਦੀ ਸ਼ੁਰੂਆਤ ਜੁਬਿਲੀ ਹਿੱਲਜ਼ ਸਥਿਤ ਮਿਹਿਕਾ ਬਜਾਜ ਦੇ ਘਰ ਤੇ ਹਲਦੀ ਅਤੇ ਮਹਿੰਦੀ ਦੀਆਂ ਰਸਮਾਂ ਨਾਲ ਹੋਈ। ਇਸ ਵਿਚ ਸਿਰਫ ਪਰਿਵਾਰਕ ਲੋਕਾਂ ਨੇ ਹਿੱਸਾ ਲਿਆ। ਐਕਟਰਸ ਸਮਾਂਥਾ ਅਕਿਨੈਨੀ ਵੀ ਸ਼ਾਮਲ ਹੋਈ। ਪੈੱਲੀ ਕੋਡੁਕੁ ਵਰਗੀ ਰਸਮ ਰਾਣਾ ਦੱਗੂਬਾਤੀ ਦੇ ਘਰ 'ਤੇ ਹੋਏਗੀ। ਦੱਸ ਦੇਈਏ ਕਿ ਰਾਣਾ-ਮਿਹਿਕਾ ਦੇ ਵਿਆਹ ‘ਚ ਸਾਊਥ ਦੇ ਕਈ ਵੱਡੇ ਕਲਾਕਾਰ ਸਮਾਂਥਾ ਅਕਿਨੈਨੀ, ਕਾਜਲ ਅਗਰਵਾਲ, ਖੁਸ਼ਬੂ ਸੁੰਦਰ, ਅਮਲਾ ਪੌਲ ਸ਼ਾਮਲ ਹੋਣਗੇ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904