ਮੁੰਬਈ: ਫਿਲਮ 'ਬਾਹੂਬਲੀ-2' ਵਿੱਚ ਭੱਲਾਲ ਦੇਵ ਦਾ ਜਲਵਾ ਪਹਿਲਾਂ ਤੋਂ ਵੀ ਵੱਧ ਹੋਣ ਵਾਲਾ ਹੈ। ਜੀ ਹਾਂ, ਜੇ ਤੁਸੀਂ ਇਹ ਤਸਵੀਰ ਵੇਖ ਲਈ ਤਾਂ ਤੁਸੀਂ ਵੀ ਇਹੀ ਕਹੋਗੇ। ਭੱਲਾਲ ਦੇਵ ਦਾ ਕਿਰਦਾਰ ਨਿਭਾਅ ਰਹੇ ਅਦਾਕਾਰ ਰਾਣਾ ਦੱਗੂਬਤੀ ਦੀ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਉਹ ਆਪਣੀ ਬੌਡੀ ਵਿਖਾ ਰਹੇ ਹਨ। ਯਕੀਨ ਮੰਨੋ, ਇਹ ਤਸਵੀਰ ਵੇਖ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ।
ਰਾਣਾ ਨੇ ਆਪਣੇ ਜਿੰਮ ਟ੍ਰੇਨਰ ਨਾਲ ਇਹ ਤਸਵੀਰ ਟਵਿੱਟਰ 'ਤੇ ਸਾਂਝੀ ਕੀਤੀ ਹੈ। ਰਾਣਾ ਦਾ ਭਾਰ 96-98 ਕਿਲੋ ਦੇ ਕਰੀਬ ਹੈ। ਫਿਲਮ ਲਈ ਰਾਣਾ ਨੇ 10 ਕਿਲੋ ਹੋਰ ਵਧਾਇਆ ਵੀ ਸੀ ਤੇ ਫਿਰ ਜਵਾਨ ਭੱਲਾਲ ਦੇ ਕਿਰਦਾਰ ਲਈ ਘਟਾਇਆ। ਰਾਣਾ ਨੇ ਦੱਸਿਆ, "ਮੈਂ ਹਰ ਢਾਈ ਘੰਟੇ ਬਾਅਦ ਕੁਝ ਖਾਂਦਾ ਹਾਂ ਤੇ ਮੇਰਾ ਟ੍ਰੇਨਰ ਹਰ ਵੇਲੇ ਨਾਲ ਰਹਿੰਦਾ ਹੈ। ਪਿਛਲੇ ਪੰਜ ਮਹੀਨਿਆਂ ਤੋਂ ਮੈਂ ਲਗਾਤਾਰ ਕਾਰਡੀਓ ਤੇ ਵੇਟ ਟ੍ਰੇਨਿੰਗ ਕਰ ਰਿਹਾ ਹਾਂ।"
ਸੋ ਰਾਣਾ ਦੀ ਲੁੱਕ ਤਾਂ ਵਾਕਿਆ ਹੀ ਦਮਦਾਰ ਹੈ। 'ਬਾਹੂਬਲੀ 2' ਨਵੰਬਰ ਵਿੱਚ ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਦਰਸ਼ਕ ਬੇਸਬਰੀ ਤੋਂ ਇੰਤਜ਼ਾਰ ਕਰ ਰਹੇ ਹਨ।