ਮੁੰਬਈ: ਬਾਲੀਵੁੱਡ ‘ਚ ਜਦੋਂ ਵੀ ਕੋਈ ਨਿਊ ਕਪਲ ਬਣਦਾ ਹੈ, ਨਾਲ ਹੀ ਹੋ ਜਾਦਾ ਹੈ ਉਸ ਦਾ ਨਾਮਕਰਨ ਵੀ। ਜੀ ਹਾਂ, ਜਿਸ ਤਰ੍ਹਾਂ ਵਿਰਾਟ-ਅਨੁਸ਼ਕਾ ਹੋ ਗਏ ਵਿਰੁਸ਼ਕਾ, ਸੈਫ-ਕਰੀਨਾ ਹੋ ਗਏ ਸੈਫੀਨਾ, ਹੁਣ ਇਸੇ ਤਰ੍ਹਾਂ ਇੱਕ ਨਵਾਂ ਨਾਂਅ ਮਿਲ ਗਿਆ ਹੈ ਬਾਲੀਵੁੱਡ ਦੇ ਨਿਊ ਲਵ ਬਰਡਸ ਆਲਿਆ-ਰਣਬੀਰ ਨੂੰ ਵੀ।



ਆਲਿਆ-ਰਣਬੀਰ ਦੇ ਫੈਨਸ ਨੇ ਇਸ ਕਪਲ ਨੂੰ ਨਾਂ ਦਿੱਤਾ ਹੈ ‘ਰਾਲੀਆ’ ਦਾ। ਜਿਸ ਨੂੰ ਰਣਬੀਰ ਵੱਲੋਂ ਹਰੀ ਝੰਡੀ ਵੀ ਮਿਲ ਗਈ ਹੈ। ਦੋਨਾਂ ਦਾ ਨਾਂਅ ਕਾਫੀ ਟ੍ਰੈਂਡ ਵੀ ਕਰ ਰਿਹਾ ਹੈ। ਹਾਲ ਹੀ ‘ਚ ਇੱਕ ਇੰਟਰਵਿਊ ‘ਚ ਜਦੋਂ ਰਣਬੀਰ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ‘ਨਹੀਂ ਮੈਨੂੰ ਨਹੀਂ ਪਤਾ, ਪਰ ਮੈਂ ਉਮੀਦ ਕਰਦਾ ਹਾਂ ਕਿ ਫ਼ਿਲਮ ‘ਬ੍ਰਹਮਤਸਤਰਾ’ ਦੀ ਰਿਲੀਜ਼ ਟਈਮ ਇਸ ਨਾਂਅ ਦਾ ਇਤੇਮਾਲ ਕੀਤਾ ਜਾਵੇ। ਸਾਡੇ ਨਾਲ ਅਮਿਤਾਭ ਬੱਚਨ ਵੀ ਹਨ। ਫ਼ਿਲਮ ਨੂੰ ਅਯਾਨ ਮੁਖ਼ਰਜੀ ਡਾਇਰੈਕਟ ਕਰ ਰਿਹਾ ਹੈ ਅਤੇ ਹੁਣ ਮੈਨੂੰ ਸਿਰਫ ਇਸ ਦਾ ਹੀ ਇੰਤਜ਼ਾਰ ਹੈ’।

ਦੋਵਾਂ ਸਟਾਰਸ ਨੂੰ ਹਾਲ ਹੀ ‘ਚ ਕਈਂ ਵਾਰ ਇੱਕ ਦੂਜੇ ਦੇ ਨਾਲ ਹੀ ਸਪੋਟ ਕੀਤਾ ਗਿਆ ਹੈ। ਆਲਿਆ ਅਤੇ ਸੋਨੀ ਰਾਜਦਾਨ ਨੇ ਤਾਂ ਰਾਣਬੀਰ ਦੀ ਹਾਲ ਹੀ ‘ਚ ਆਈ ਫ਼ਿਲਮ ‘ਸੰਜੂ’ ਨੂੰ ਦੇਖ ਕੇ ਉਸ ਦੀ ਤਾਰੀਫਾਂ ਦੇ ਪੁੱਲ ਵੀ ਬੰਨ੍ਹ ਦਿੱਤੇ ਹਨ। ਦੋਵੇਂ ਸਟਾਰਸ ਵੀ ਇੱਕ ਦੂਜੀ ਦੀ ਫੈਮਿਲੀ ਨੂੰ ਮਿਲਣ ਦਾ ਕੋਈ ਮੌਕਾ ਨਹੀਂ ਛੱਡ ਰਹੇ ੳੇਤ ਕੁਆਲਟੀ ਟਾਈਮ ਸਪੈਂਡ ਕਰ ਰਹੇ ਹਨ।