ਮੁੰਬਈ: ਫ਼ਿਲਮ ‘ਸਾਹਿਬ ਬੀਵੀ ਗੈਂਗਸਟਰ’ ਦੀ ਪਹਿਲੀਆਂ ਦੋ ਫ਼ਿਲਮਾਂ ਬਾਕਸ-ਆਫਿਸ ‘ਤੇ ਧੂਮ ਮਚਾ ਚੁੱਕੀਆਂ ਹਨ। ਹੁਣ ਇਸ ਫ੍ਰੈਂਚਾਇਜ਼ੀ ਦੀ ਤੀਜੀ ਫ਼ਿਲਮ ਵੀ ਬਾਕਸ-ਆਫਿਸ ‘ਤੇ ਧਮਾਕਾ ਕਰਨ ਲਈ ਤਿਆਰ ਹੈ। ਜਿਸ ‘ਚ ਇੱਕ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਫ਼ਿਲਮ ‘ਚ ਸੰਜੇ ਦੱਤ ਗੈਂਗਸਟਰ ਦੇ ਕਿਰਦਾਰ ‘ਚ ਨਜ਼ਰ ਆਉਣਗੇ।

 

ਜੀ ਹਾਂ ਇਸ ਫ਼ਿਲਮ ‘ਚ ਸੰਜੇ ਦੱਤ ਨੈਗਟਿਵ ਰੋਲ ਪਲੇ ਕਰਨ ਰਹੇ ਹਨ। ਇਸ ਫ਼ਿਲਮ ਨਾਲ ਸੰਜੇ ਦੱਤ ਦਾ ਖਲਨਾਇਕ ਵਾਲਾ ਅੰਦਾਜ਼ ਦੇਖਣ ਨੂੰ ਮਿਲੇਗਾ। ਫ਼ਿਲਮ ਦਾ ਟ੍ਰੇਲਰ 30 ਜੂਨ ਨੂੰ ਰਿਲੀਜ਼ ਹੋ ਰਿਹਾ ਹੈ। ਜਿਸ ਤੋਂ ਪਹਿਲਾਂ ਫ਼ਿਲਮ ਦੇ ਪ੍ਰੋਡਿਊਸਰਸ ਨੇ ਇਸਦਾ ਇੱਕ ਮੋਸ਼ਨ ਪੋਸਟਰ ਰਿਲੀਜ਼ ਕੀਤਾ ਹੈ।

[embed]https://www.instagram.com/p/BknAhtqndlF/?taken-by=duttsanjay[/embed]

ਇਸ ਪੋਸਟਰ ‘ਚ ਸੰਜੇ ਦੱਤ ਸਹਰੂਨ ਕਲਰ ਦੇ ਕੋਟ ‘ਚ ਨਜ਼ਰ ਅੲ ਰਹੇ ਹਨ ਅਤੇ ਸੰਜੇ ਦੱਤ ਨੇ ਬੰਦੂਕ ਫੜੀ ਹੋਈ ਹੈ। ਨਾਲ ਹੀ ਪੋਸਟਰ ‘ਚ ਫ਼ਿਲਮ ਦੇ ਹਰ ਇੱਕ ਕਿਰਦਾਰ ਦਾ ਲੁੱਕ ਵੀ ਸਾਹਮਣੇ ਆ ਰਿਹਾ ਹਾਂ। ਫ਼ਿਲਮ ‘ਚ ਜਿੰਮੀ ਸ਼ੇਰਗਿੱਲ, ਸੋਹਾ ਅਲੀ ਖਾਨ, ਮਾਹੀ ਗਿੱਲ, ਚਿਤ੍ਰਾਂਗਦਾ ਸਿੰਘ ਵਰਗੇ ਕਲਾਕਾਰ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।