ਮੁੰਬਈ: ਸਾਲ 2018 ਵੈਡਿੰਗ ਦੀ ਬਹਾਰ ਲੈ ਕੇ ਆਇਆ ਹੈ, ਇੱਕ ਤੋਂ ਬਾਅਦ ਇੱਕ ਸਟਾਰ ਵਿਆਹ ਕਰ ਕੇ ਸਭ ਨੂੰ ਹੈਰਾਨ ਕਰ ਰਿਹਾ ਹੈ। ਹਾਲ ਹੀ ‘ਚ ਟੀਵੀ ਦੀ ਛੋਟੀ ਬਹੂ ਯਾਨੀ ਰੁਬੀਨਾ ਅਤੇ ਅਭਿਨਵ ਇੱਕ ਦੂਜੇ ਦੇ ਜੀਵਨ ਸਾਥੀ ਬਣ ਗਏ ਹਨ ਅਤੇ ਹੁਣ ਟੀਵੀ ਦੇ ਇੱਕ ਹੋਰ ਜੋੜੇ ਨੇ ਆਪਣੇ ਰਿਸ਼ਤੇ ਨੂੰ ਨਵਾਂ ਨਾਂਅ ਦੇ ਦਿੱਤਾ ਹੈ।

 

ਅਸੀ ਗੱਲ ਕਰ ਰਹੇ ਹਾਂ ਵਿਦਿਆ ਬਾਲਨ ਨਾਲ ਫ਼ਿਲਮ ‘ਬੇਗਮ ਜਾਨ` ‘ਚ ਸਕਰੀਨ ਸ਼ੇਅਰ ਕਰ ਚੁੱਕੀ ਐਕਟਰਸ ਰਿਧੀਮਾ ਤਿਵਾਰੀ ਦੀ ਜਿਸ ਨੇ ਜਸਕਰਨ ਸਿੰਘ ਨਾਲ ਵਿਆਹ ਕਰ ਲਿਆ ਹੈ। ਇਸ ਗੱਲ ਦਾ ਖੁਲਾਸਾ ਰਿਧੀਮਾ ਨੇ ਸੋਸ਼ਲ ਸਾਈਟ ‘ਤੇ ਆਪਣੇ ਵਿਆਹ ਦੀ ਫੋਟੋ ਸ਼ੇਅਰ ਕਰ ਕੇ ਕੀਤਾ ਹੇ। ਦੋਨੋਂ ਕਾਫੀ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ ਅਤੇ ਦੋਵਾਂ ਨੇ ਬੇਹੱਦ ਗੁਪਤ ਤਰੀਕੇ ਨਾਲ ਵਿਆਹ ਕੀਤਾ ਹੈ।

[embed]https://www.instagram.com/p/BkmILQkF5rC/?taken-by=ridtiwari[/embed]

ਦੋਵਾਂ ਨੇ ਵਿਆਹ ਮੁੰਬਈ ਦੇ ਇੱਕ ਹੋਟਲ ‘ਚ ਕੀਤਾ ਹੈ ਤੇ ਦੋਵਾਂ ਦਾ ਇਹ ਦੂਜਾ ਵਿਆਹ ਹੈ। ਰਿਧੀਮਾ ਆਪਣੇ ਪਤੀ ਤੋਂ ਤਲਾਕ ਲੈ ਚੁੱਕੀ ਹੈ ਜਦੋਂ ਕਿ ਜਸਕਰਨ ਵੀ ਆਪਣੀ ਪਤਨੀ ਅਸ਼ਵਿਨੀ ਤੋਂ ਵੱਖ ਹੋ ਚੁੱਕੇ ਹਨ। ਰਿਧੀਮਾ ਅਤੇ ਜਸਕਰਨ ਦੀ ਮੁਲਾਕਾਤ ਸਾਲ 2013 ‘ਚ ‘ਦੋ ਦਿਲ ਏਕ ਜਾਨ’ ਦੇ ਸੈੱਟ ‘ਤੇ ਹੋਈ ਸੀ। ਜਿਸ ਕਰਕੇ ਪਹਿਲਾਂ ਦੋਨਾਂ ਦੀ ਦੋਸਤੀ ਹੋਈ ਜੋ ਬਾਅਦ ‘ਚ ਪਿਆਰ ‘ਚ ਬਦਲ ਗਈ।