ਮੁੰਬਈ; ਤਾਪਸੀ ਪਨੂੰ ਤੇ ਰਿਸ਼ੀ ਕਪੂਰ ਸਟਾਰਰ ਫ਼ਿਲਮ ‘ਮੁਲਕ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਟੀਜ਼ਰ 47 ਸੈਕਿੰਡ ਦਾ ਹੇ। ਜਿਸ `ਚ ਤਾਪਸੀ, ਰਿਸ਼ੀ ਤੇ ਮਨੋਜ ਪਾਹਵਾ ਮੁੱਖ ਕਿਰਦਾਰ 'ਚ ਨਜ਼ਰ ਆ ਰਹੇ ਹਨ। ਫ਼ਿਲਮ ਦਾ ਟੀਜ਼ਰ ਇੱਕ ਮੁਕਦਮੇ ਦੀ ਗੱਲ ਕਰ ਰਿਹਾ ਹੈ ਜੋ ਰਿਸ਼ੀ ਕਪੂਰ ਦੇ ਖਿਲਾਫ ਹੈ। ਮੁਕਦਮਾ ਹੈ ਦੇਸ਼ਦਰੋਹ ਦਾ। ਇਸ ਮੁਕਦਮੇ 'ਚ ਤਾਪਸੀ ਰਿਸ਼ੀ ਦੀ ਵਕੀਲ ਹੈ। ਜਿਸ ਦਾ ਨਾਂਅ ਆਰਤੀ ਮੁਹੰਮਦ ਹੈ।


[embed]

ਟੀਜ਼ਰ 'ਚ ਕਹਾਣੀ ਬਨਾਰਸ ਤੋਂ ਸ਼ੁਰੂ ਹੁੰਦੀ ਹੈ ਅਤੇ ਕੋਰਟ ਰੂਮ ਤਕ ਜਾਂਦੀ ਦਿਖਦੀ ਹੈ। ਜਿਸ ‘ਚ ਤਾਪਸੀ ਦਾ ਡਾਈਲੋਗ ਵੀ ਹੈ, ‘ਇੱਕ ਮੁਲਕ ਕਾਗਜ ‘ਤੇ ਨਕਸ਼ੇ‘ਤੇ ਖਿਚੀ ਲਕੀਰਾਂ ਨਾਲ ਨਹੀਂ ਵੰਡੀਆ ਜਾ ਸਕਦਾ ਸਰ, ਮੁਲਕ ਵੰਡਦਾ ਹੈ ਰੰਗ ਨਾਲ, ਭਾਸ਼ਾ ਨਾਲ, ਧਰਮ ਨਾਲ ਅਤੇ ਜਾਤਿ ਨਾਲ’। ਟੀਜ਼ਰ ਦੇਖਣ ਤੋਂ ਬਾਅਦ ਇਸ ਫ਼ਿਲਮ ਨੂੰ ਦੇਖਣ ਦਾ ਉਤਸ਼ਾਹ ਹੋਰ ਵੱਧ ਗਿਆ ਹੈ।

ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਅਭਿਨਵ ਸਿਨ੍ਹਾ ਨੇ ਅਤੇ ਦੀਪਕ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ। ਫ਼ਿਲਮ 3 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਤਾਪਸੀ ਫ਼ਿਲਮ ‘ਚ ਇੱਕ ਵਾਰ ਫੇਰ ਸੀਰੀਅਸ ਰੋਲ ਪਲੇ ਕਰ ਰਹੀ ਹੈ।