ਮੁੰਬਈ: ਐਕਟਰ ਰਿਸ਼ੀ ਕਪੂਰ ਅਤੇ ਤਾਪਸੀ ਪਨੂੰ ਜਲਦੀ ਹੀ ਫ਼ਿਲਮ `ਮੁਲਕ` `ਚ ਇੱਕਠੇ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦੇ ਹਾਲ ਹੀ `ਚ ਦੋ ਪੋਸਟਰ ਰਿਲੀਜ਼ ਕੀਤੇ ਗਏ ਹਨ। ਜਿਨ੍ਹਾਂ `ਚ ਰਿਸ਼ੀ ਕਪੂਰ ਮੁਰਾਦ ਅਲੀ ਮੁਹਮੰਦ ਦਾ ਰੋਲ ਪਲੇ ਕਰ ਰਹੇ ਹਨ ਉਹ ਇੱਕ ਮੁਲਜ਼ਮ ਦਾ ਰੋਲ ਕਰ ਰਿਹਾ ਹੈ। ਜਦਕਿ ਤਾਪਸੀ ਫ਼ਿਲਮ `ਚ ਇੱਕ ਵਕੀਲ ਦਾ ਰੋਲ ਕਰਦੀ ਨਜ਼ਰ ਆਵੇਗੀ। ਤਾਪਸੀ ਦੇ ਰੋਲ ਦਾ ਨਾਂਅ ਫ਼ਿਲਮ `ਚ ਆਰਤੀ ਮੁਹਮੰਦ ਹੈ। ਫ਼ਿਲਮ ਨੂੰ ਅਨੁਭਵ ਸਿਨ੍ਹਾ ਨੇ ਡਾਇਰੈਕਟ ਕੀਤਾ ਹੈ ਜਦੋਂ ਕਿ ਇਸ ਨੂੰ ਦੀਪਕ ਮੁਕੁਟ ਨੇ ਪ੍ਰੋਡਿਊਸ ਕੀਤਾ ਹੈ।
[embed]https://twitter.com/taran_adarsh/status/1012303734251061248[/embed]
ਹਾਲ ਹੀ `ਚ ਫ਼ਿਲਮ ਦੇ ਪੋਸਟਰਸ ਤੋਂ ਬਾਅਦ ਹੁਣ ਉਮੀਦ ਹੈ ਕਿ 30 ਜੂਨ ਨੂੰ ਫ਼ਿਲਮ ਦਾ ਟੀਜ਼ਰ ਵੀ ਰਿਲੀਜ਼ ਹੋ ਜਾਵੇਗਾ। ਪਰ ਟੀਜ਼ਰ ਤੋਂ ਪਹਿਲਾਂ ਮੇਕਰਸ ਨੇ ਇਸਦੇ ਪੋਸਟਰ ਰਿਲੀਜ਼ ਕਰਕੇ ਫ਼ਿਲਮ `ਚ ਸਟਾਰਸ ਦੇ ਕਿਰਦਾਰਾਂ ਦੇ ਨਾਂਅ ਰਿਵੀਲ ਕੀਤੇ ਹਨ। ਫ਼ਿਲਮ 3 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ `ਚ ਇੱਕ ਵਾਰ ਫੇਰ ਤਾਪਸੀ ਦਾ ਪੰਨੂ ਸੀਰੀਅਸ ਰੋਲ ਕਰਦੀ ਨਜ਼ਰ ਆਵੇਗੀ।
ਇਸ ਤੋਂ ਪਹਿਲਾਂ ਤਾਪਸੀ ਨੂੰ `ਨਾਮ ਸ਼ਬਾਨਾ`, ਬੇਬੀ`, ਅਤੇ `ਪਿੰਕ` `ਚ ਸੀਰੀਅਸ ਕਿਰਦਾਰ `ਚ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਤਾਪਸੀ ਦੀ ਫ਼ਿਲਮ `ਦਿਲ ਜੰਗਲੀ` ਆਈ ਸੀ ਜਿਸ ਨੂੰ ਲੋਕਾਂ ਵੱਲੋਂ ਖਾਸ ਪਿਆਰ ਨਹੀਂ ਮਿਲੀਆ ਸੀ।
‘ਮੁਲਕ’ ਤੋਂ ਅਲਾਵਾ ਹੁਣ ਤਾਪਸੀ ਅਭਿਸ਼ੇਕ ਬੱਚਨ ਅਤੇ ਵਿੱਕੀ ਕੌਸਲ ਦੇ ਨਾਲ ਫ਼ਿਲਮ ‘ਮਨਮਰਜ਼ੀਆਂ’ ‘ਚ ਵੀ ਨਜ਼ਰ ਆਵੇਗੀ। ‘ਮੁਲਕ’ ਦੀ ਕਹਾਣੀ ਭਾਰਤ ਦੇ ਇੱਕ ਨਿੱਕੇ ਜਿਹੇ ਸ਼ਜਿਰ ‘ਚ ਰਹਿਣ ਵਾਲੇ ਜੁਅਇੰਟ ਫੇਮਿਲੀ ਦੀ ਹੈ ਜੋ ਕਿਸੇ ਵਿਵਾਦ ਕਰਕੇ ਆਪਣੇ ਪਰਿਵਿਾਰ ਦੀ ਇੱਜ਼ਤ ਦੀ ਰਖਿਆ ਲਈ ਕੋਰਟ ਦਾ ਦਰਵਾਜ਼ਾ ਖਟਖਟਾਉਂਦਾ ਹੈ। ਫ਼ਿਲਮ ਦੀ ਕਹਾਣੀ ਕੋਰਟ ਰੂਮ ਦੇ ਆਲੇ-ਦੁਆਲੇ ਹੀ ਘੁੰਮਦੀ ਹੈ। ‘ਮੁਲਕ’ ਫ਼ਿਲਮ ਦੀ ਸ਼ੂਟਿੰਗ ਯੂ.ਪੀ. ਦੇ ਬਨਾਰਸ ਅਤੇ ਲਖਨਊ ਸ਼ਹਿਰਾਂ ‘ਚ ਹੋਈ ਹੈ।