ਮੁੰਬਈ: ਇਸੇ ਸਾਲ ਰਿਲੀਜ਼ ਹੋਣ ਵਾਲਿ ਇੱਕ ਹੋਰ ਬਾਇਓਪਿਕ ‘ਦ ਐਕਸੀਡੈਂਟਲ ਪ੍ਰਾਈਮ ਮੀਨੀਸਟਰ’ ਕਾਫੀ ਸੁਰਖੀਆਂ ‘ਚ ਹੈ, ਜੋ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਜ਼ਿੰਦਗੀ 'ਤੇ ਆਧਾਰਤ ਹੈ। ਫ਼ਿਲਮ ‘ਚ ਮਨਮੋਹਨ ਸਿੰਘ ਦਾ ਰੋਲ ਅਨੁਪਮ ਖੇਰ ਨੇ ਕੀਤਾ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫੀ ਵਧੀਆ ਹੁੰਗਾਰਾ ਵੀ ਮਿਲਿਆ ਹੈ। ਹੁਣ ਸਭ ਜਾਣਨਾ ਚਾਹੁੰਦੇ ਨੇ ਕਿ ਫ਼ਿਲਮ ‘ਚ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੀ ਲੁੱਕ ਕਿਵੇਂ ਦੀ ਹੋਵੇਗੀ। ਜਿਸ ਦਾ ਖੁਲਾਸਾ ਖੁਦ ਅਨੁਪਮ ਨੇ ਹਾਲ ਹੀ ‘ਚ ਕੀਤਾ ਹੈ।

 

ਜੀ ਹਾਂ, ਹਾਲ ਹੀ ‘ਚ ਅਨੁਪਮ ਖੇਰ ਨੇ ਆਪਣੇ ਟਵਿੱਟਰ ਹੈਂਡਲ ‘ਤੇ ਰਾਹੁਲ ਅਤੇ ਪ੍ਰਿਅੰਕਾ ਦੀ ਲੁੱਕ ਰਿਵੀਲ ਕਰ ਦਿੱਤੀ ਹੈ। ਇਸ ਫ਼ਿਲਮ ‘ਚ ਪ੍ਰਿਅੰਕਾ ਦੇ ਕਿਰਦਾਰ ‘ਚ ‘ਲਿਪਸਟਿਕ ਅੰਡਰ ਮਾਈ ਬੁਰਕਾ’ ਫੇਮ ਅਹਾਨਾ ਕੁਮਰਾ ਨਜ਼ਰ ਆਵੇਗੀ, ਜਦੋਂ ਕਿ ਰਾਹੁਲ ਦਾ ਕਿਰਦਾਰ ਅਰਜੁਨ ਮਾਥੁਰ ਪਲੇ ਕਰ ਰਹੇ ਹਨ।

https://www.instagram.com/p/BkkAdqRn6Yv/?taken-by=anupampkher

ਅਨੁਪਮ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ ਉਸ ‘ਚ ਤਿੰਨਾਂ ਸਟਾਰਸ ਦੀ ਲੁੱਕ ਸਾਫ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਨੁਪਮ ਨੇ ਲਿਖਿਆ ਹੈ, ‘ਪੇਸ਼ ਕਰ ਰਿਹਾ ਹਾਂ... ਸਾਡੀ ਫ਼ਿਲਮ ‘ਦ ਐਕਸੀਡੈਂਟਲ ਪ੍ਰਾਈਮ ਮੀਨੀਸਟਰ’ ‘ਚ ਰਾਹੁਲ ਦੇ ਅੰਦਾਜ਼ ‘ਚ ਅਰਜੁਨ ਤੇ ਪ੍ਰਿਅੰਕਾ ਦੇ ਕਿਰਦਾਰ ‘ਚ ਅਹਾਨਾ। ਸਹੁੰ ਚੁੱਕ ਸਮਾਗਮ 2004’

https://www.instagram.com/p/BkiN4v9HXZ9/?taken-by=anupampkher

ਫ਼ਿਲਮ ‘ਦ ਐਕਸੀਡੈਂਟਲ ਪ੍ਰਾਈਮ ਮੀਨੀਸਟਰ’ ਨਾਂਅ ਦੀ ਕਿਤਾਬ ‘ਤੇ ਅਧਾਰਿਤ ਹੈ, ਜਿਸ ਨੂੰ ਮਨਮੋਹਨ ਸਿੰਘ ਦੇ ਹੀ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਨੇ ਲਿਖਿਆ ਹੈ। ਫ਼ਿਲਮ ਦੀ ਕਹਾਣੀ ਮਨਮੋਹਨ ਸਿੰਘ ਦੇ ਆਲੇ-ਦੁਆਲੇ ਹੀ ਘੁੰਮਦੀ ਹੈ।

ਫ਼ਿਲਮ ‘ਚ ਅਕਸ਼ੇ ਖੰਨਾ ਵੀ ਨਜ਼ਰ ਆਉਣਗੇ ਜੋ ਸੰਜੇ ਬਾਰੂ ਦਾ ਰੋਲ ਪਲੇ ਕਰ ਰਹੇ ਹਨ। ਜਦੋਂ ਕਿ ਫ਼ਿਲਮ ‘ਚ ਸੋਨੀਆ ਗਾਂਧੀ ਦਾ ਰੋਲ ਸੁਜੈਨ ਬਰਨਰਟ ਨੇ ਨਿਭਾਇਆ ਹੈ। ‘ਦ ਐਕਸੀਡੈਂਟਲ ਪ੍ਰਾਈਮ ਮੀਨੀਸਟਰ’ ਨੂੰ ਵਿਜੈ ਗੁੱਟੇ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਦੇ ਸਕਰੀਨਪਲੇ ਹੰਸਲ ਮਹਿਤਾ ਨੇ ਲਿਖੇ ਨੇ। ਫ਼ਿਲਮ ਇਸੇ ਸਾਲ 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।