ਮੁੰਬਈ: ‘ਟਰੂ ਲਵ’ ਦੇ ਰਸਤੇ ‘ਚ ਕੋਈ ਨਾ ਕੋਈ ਸਿਆਪਾ ਤਾਂ ਹੁੰਦਾ ਹੀ ਹੈ, ਜੇਕਰ ਨਾ ਹੋਵੇ ਤਾਂ ਫੀਲ ਕਿਵੇ ਆਵੇਗਾ। ਇਹ ਅਸੀਂ ਨਹੀਂ ਸਗੋਂ ਕਹੀ ਰਹੀ ਹੈ ਬਾਲੀਵੁੱਡ ਦੀ ਮਸਕ ਕਲੀ ਸੋਨਮ ਕਪੂਰ, ਜਿਸ ਦੀ ਲਵ ਸਟੋਰੀ ਬਣ ਗਈ ਹੈ ਸਿਆਪਾ। ਅਸਲ ‘ਚ ਨਹੀਂ ਸਗੋਂ ਫ਼ਿਲਮ ਵਿੱਚ। ਇਹ ਫ਼ਿਲਮ ਹੈ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’। ਇਹ ਸੋਨਮ ਅਤੇ ਅਨਿਲ ਦੀ ਆਉਣ ਵਾਲੀ ਫ਼ਿਲਮ ਹੈ। ਜਿਸ ‘ਚ ਪਹਿਲੀ ਵਾਰ ਦੋਵੇਂ ਸਕਰੀਨ ਸ਼ੇਅਰ ਕਰ ਰਹੇ ਹਨ। ਦੋਵਾਂ ਨੂੰ ਇੱਕਠੇ ਦੇਖਣਾ ਕਾਫੀ ਦਿਲਚਸਪ ਹੋਵੇਗਾ।

 

‘ਏਕ ਲੜਕੀ ਕੋ ਦੇਖਾ ਤੋ ਏਸਾ ਲਗਾ’ ਫ਼ਿਲਮ ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਸ ‘ਚ ਦਿਖਾਈ ਗਈਆਂ ਨੇ ਪੰਜਾਬ ਦੀਆਂ ਹਵੇਲੀਆਂ ਅਤੇ ਸਰ੍ਹੋਂ ਦੇ ਖੇਤ। ਹੁਣ ਦੱਸਣ ਦੀ ਲੋੜ ਨਹੀਂ ਕੀ ਫ਼ਿਲਮ ਦੀ ਕਹਾਣੀ ਹੈ ਪੰਜਾਬ ਦੀ। ਜਿਸ ‘ਚ ਸੋਨਮ ਅਤੇ ਰਾਜਕੁਮਾਰ ਦੀ ਲਵ ਸਟੋਰੀ ਦਿਖਾਈ ਗਈ ਹੈ। ਸੋਨਮ ਕਪੂਰ ਇਸ ਫ਼ਿਲਮ ‘ਚ ਸਵੀਟੀ ਚੌਧਰੀ ਦਾ ਰੋਲ ਪਲੇ ਕਰ ਰਹੀ ਹੈ। ਫ਼ਿਲਮ ‘ਚ ਅਨਿਲ ਕਪੂਰ ਸੋਨਮ ਦੇ ਪਾਪਾ ਅਤੇ ਰਾਜਕੁਮਾਰ ਰਾਓ ਸੋਨਮ ਦੇ ਲਵਰ ਦਾ ਰੋਲ ਕਰ ਰਹੇ ਹਨ।



ਫ਼ਿਲਮ 12 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਸੋਨਮ ਦੇ ਵਿਆਹ ਤੋਂ ਬਾਅਦ ਇਹ ਉਸ ਦੀ ਤੀਜੀ ਫ਼ਿਲਮ ਹੋਵੇਗੀ। ਸੋਨਮ ‘ਸੰਜੂ’ ਫ਼ਿਲਮ ‘ਚ ਵੀ ਨਜ਼ਰ ਆਵੇਗੀ। ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਦਾ ਡਾਇਰੈਕਸ਼ਨ ਵੀ ਰਾਜਕੁਮਾਰ ਹਿਰਾਨੀ ਨੇ ਹੀ ਕੀਤਾ ਹੈ ਜਦੋਂ ਕਿ ਇਸ ਨੂੰ ਪ੍ਰੋਡਿਊਸ ਵਿਨੋਦ ਚੋਪੜਾ ਨੇ ਕੀਤਾ ਹੈ। ਇਸ ਤੋਂ ਇਲਾਵਾ ਰਾਜਕੁਮਾਰ ਰਾਓ ਅਨਿਲ ਦੇ ਨਾਲ ਫ਼ਿਲਮ ‘ਫੰਨੇ ਖਾਂ’ ‘ਚ ਵੀ ਨਜ਼ਰ ਆੳੇਣਗੇ।