ਫ਼ਿਲਮ ਦਾ ਟ੍ਰੇਲਰ ਫੋਨ ਕਾਲ ਤੋਂ ਸ਼ੁਰੂ ਹੁੰਦਾ ਹੈ। ਇਸ ਤੋਂ ਦਲਕੀਰ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਹੈ। ਉਨ੍ਹਾਂ ਗੀ ਦੇਹ ਨੂੰ ਪਾਰਸਲ ਕੀਤਾ ਗਿਆ ਹੈ। ਜਦੋਂ ਪਾਰਸਲ ਮਿਲਦਾ ਹੈ ਤਾਂ ਸਭ ਹੈਰਾਨ ਹੋ ਜਾਂਦੇ ਹਨ ਕਿਉਂਕਿ ਲਾਸ਼ ਬਦਲ ਜਾਂਦੀ ਹੈ। ਸਹੀ ਦੇਹ ਕੋਚੀ ਪਹੁੰਚ ਜਾਂਦੀ ਹੈ।
ਇੱਥੋਂ ਸ਼ੁਰੂ ਹੁੰਦੀ ਹੈ ਇਰਫਾਨ ਤੇ ਦਲਕੀਰ ਦੀ ਯਾਤਰਾ ਜਿਸ ਨੂੰ ਮਿਥਿਲਾ ਜੁਆਇਨ ਕਰਦੀ ਹੈ। ਤਿੰਨਾਂ ਦਾ ਸਫਰ ਇਨ੍ਹਾਂ ਨੂੰ ਕਿੱਥੇ ਲੈ ਕੇ ਜਾਂਦਾ ਹੈ, ਇਸ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਇਸ ਟ੍ਰੇਲਰ ਨੂੰ ਦੇਖ ਕੇ ਇਰਫਾਨ ਦੇ ਮਸਤਾਨੇ ਅੰਦਾਜ਼ ਦੀ ਯਾਦ ਜ਼ਰੂਰ ਆਉਂਦੀ ਹੈ।
ਜੇਕਰ ਗੱਲ ਕੀਤੀ ਜਾਵੇ ਟ੍ਰੇਲਰ ਦੀ ਤਾਂ ਇਹ ਬੇਹਤਰੀਨ ਟ੍ਰਿਪ ਦੀ ਸੈਰ ਕਰਵਾਉਂਦਾ ਹੈ। ਫ਼ਿਲਮ `ਕਾਰਵਾਂ` 3 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਇਸ ਦੀ ਕਹਾਣੀ ਔਡੀਅੰਸ ਨੂੰ ਪੱਕਾ ਹਸਾਉਣ `ਚ ਕਾਮਯਾਬ ਰਹੇਗੀ।