‘ਸੈਰਾਟ’ ਦੀ ਰਿਲੀਜ਼ ਮਗਰੋਂ ਹੀ ਇਸ ਗਾਣੇ ਨੂੰ ਔਡੀਅੰਸ ਨੇ ਕਾਫੀ ਪਸੰਦ ਕੀਤਾ ਸੀ। ਇਸੇ ਲਈ ਹਿੰਦੀ ‘ਚ ਬਣੇ ਜ਼ਿੰਗਾਟ ਨੂੰ ਵੀ ਲੋਕਾਂ ਵੱਲੋਂ ਓਨਾ ਹੀ ਪਿਆਰ ਮਿਲੇਗਾ। ਗਾਣੇ ਨੂੰ ਆਵਾਜ਼ ਦਿੱਤੀ ਹੈ ਅਜੇ-ਅਤੁਲ ਨੇ। ਇਸ ਦੇ ਨਾਲ ਹੀ ਇਸ ਨੂੰ ਕੰਪੋਜ਼ ਅਜੇ-ਅਤੁਲ ਨੇ ਹੀ ਕੀਤਾ ਹੈ।
ਗਾਣਾ ਇੱਕ ਡਾਂਸ ਨੰਬਰ ਹੈ ਜਿਸ ਨੂੰ ਸੁਣ ਕੇ ਕਿਸੇ ਦੇ ਵੀ ਪੈਰ ਥਿਰਕਣ ਲੱਗ ਜਾਣਗੇ। ਫ਼ਿਲਮ ਦੇ ਟ੍ਰੇਲਰ ਤੋਂ ਬਾਅਦ ਇਹ ਇਸ ਦਾ ਦੂਜਾ ਗਾਣਾ ਹੈ। ਫ਼ਿਲਮ 20 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਇਸ ‘ਚ ਜਾਨ੍ਹਵੀ ਤੇ ਇਸ਼ਾਨ ਦੀ ਕੈਮਿਸਟ੍ਰੀ ਦੇਖਣ ਨੂੰ ਮਿਲੇਗੀ।